ਬੰਗਲੌਰ - ਤੇਜ਼ ਗੇਂਦਬਾਜ਼ ਆਰ. ਵਿਨੇ ਕੁਮਾਰ ਨੂੰ ਪੰਜਾਬ ਵਿਰੁੱਧ 18 ਤੋਂ 22 ਜਨਵਰੀ ਤਕ ਮੋਹਾਲੀ ਵਿਚ ਹੋਣ ਵਾਲੇ ਰਣਜੀ ਟਰਾਫੀ ਸੈਮੀਫਾਈਨਲ ਲਈ ਕਰਨਾਟਕ ਦਾ ਕਪਤਾਨ ਬਰਕਰਾਰ ਰੱਖਿਆ ਗਿਆ ਹੈ। 6 ਵਾਰ ਦੇ ਚੈਂਪੀਅਨ ਕਰਨਾਟਕ ਨੇ ਕੁਆਰਟਰ ਫਾਈਨਲ ਵਿਚ ਘਰੇਲੂ ਜ਼ਮੀਨ 'ਤੇ ਉਤਰ ਪ੍ਰਦੇਸ਼ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।