ਡਾ: ਅਸ਼ੋਕ ਜੋਸ਼ੀ ਪੰਜਾਬ ਪ੍ਰਧਾਨ ਨਿਯੁਕਤ

[JUGRAJ SINGH]

Prime VIP
Staff member
ਪਟਿਆਲਾ, 14 ਜਨਵਰੀ (ਖੇਡ ਪ੍ਰਤੀਨਿਧ)-ਇਨਡੋਰ ਕ੍ਰਿਕਟ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਇਕ ਬੈਠਕ ਸਹਾਰਾ ਹਸਪਤਾਲ 'ਚ ਕੀਤੀ ਗਈ, ਜਿਸ 'ਚ ਪੰਜਾਬ ਦੇ ਪਟਿਆਲਾ, ਰੋਪੜ, ਜਲੰਧਰ, ਅੰਮਿ੍ਤਸਰ, ਗੁਰਦਾਸਪੁਰ, ਸੰਗਰੂਰ, ਬਠਿੰਡਾ ਆਦਿ ਜ਼ਿਲ੍ਹਾ ਦੇ ਪ੍ਰਧਾਨਾਂ ਤੇ ਸਕੱਤਰਾਂ ਨੇ ਹਿੱਸਾ ਲਿਆ, ਜਿਸ ਦੀ ਪੁਰਾਣੀ ਬਾਡੀ ਭੰਗ ਕਰਕੇ ਨਵੀਂ ਬਾਡੀ ਨਿਯੁਕਤ ਕੀਤੀ ਗਈ ਤੇ ਸਰਬਸੰਮਤੀ ਨਾਲ ਡਾ: ਅਸ਼ੋਕ ਕੁਮਾਰ ਜੋਸ਼ੀ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ | ਹਰੀਸ਼ ਸਿੰਗਲਾ ਤੇ ਮਨੀਸ਼ ਸੁਆਈਨ ਨੂੰ ਸੀਨੀਅਰ ਉਪ-ਪ੍ਰਧਾਨ, ਗੁਰਸੇਵਕ ਸਿੰਘ ਚਹਿਲ ਨੂੰ ਉਪ-ਪ੍ਰਧਾਨ ਤੇ ਪ੍ਰਦੀਪ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਡਾ: ਜੇ. ਪੀ. ਸਿੰਘ ਸੰਯੁਕਤ ਸਕੱਤਰ ਪਟਿਆਲਾ, ਪਵਨ ਕੁਮਾਰ ਸ਼ਰਮਾ ਉਪ-ਪ੍ਰਧਾਨ, ਦਵਿੰਦਰ ਸਿੰਘ ਸੰਗੂ, ਪ੍ਰਵੀਨ ਕੁਮਾਰ ਕੋਹਲੀ ਭੱਟੀਆਂ ਵਾਲਾ ਪਟਿਆਲਾ ਜ਼ਿਲ੍ਹੇ ਦਾ ਸਕੱਤਰ, ਜਦੋਂਕਿ ਸੰਜੇ ਸ਼ਰਮਾ ਨੂੰ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ, ਅਸ਼ੋਕ ਕੁਮਾਰ ਨੂੰ ਪ੍ਰੈੱਸ ਸਕੱਤਰ ਪੰਜਾਬ ਚੁਣਿਆ ਗਿਆ |
 
Top