ਰੋਨਾਲਡੋ ਦਾ ਬੈਲਨ ਡੀ ਓਰ ਖ਼ਿਤਾਬ 'ਤੇ ਕਬਜ਼ਾ

[JUGRAJ SINGH]

Prime VIP
Staff member


ਜਿਊਰਿਖ਼, 14 ਜਨਵਰੀ (ਏਜੰਸੀ)-ਰੀਅਲ ਮੈਡ੍ਰਿਡ ਲਈ ਖੇਡਣ ਵਾਲੇ ਪੁਰਤਗਾਲੀ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਸੋਮਵਾਰ ਨੂੰ ਫੁੱਟਬਾਲ ਦੇ ਸਭ ਤੋਂ ਵੱਡੇ ਬੈਲਨ ਡੀ ਓਰ ਖਿਤਾਬ 'ਤੇ ਕਬਜ਼ਾ ਕੀਤਾ। ਰੋਨਾਲਡੋ ਨੂੰ ਫੀਫਾ ਪੁਰਸਕਾਰ ਵੰਡ ਸਮਾਰੋਹ 'ਚ ਇਹ ਖਿਤਾਬ ਦਿੱਤਾ ਗਿਆ। ਖਿਤਾਬ ਲੈਣ ਸਮੇਂ ਉਨ੍ਹਾਂ ਦੀਆਂ ਅੱਖਾਂ 'ਚ ਅੱਝੂ ਸਨ। ਰੋਨਾਲਡੋ ਨੇ ਦੂਜੀ ਵਾਰ ਬੈਲਨ ਡੀ ਓਰ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ 2008 'ਚ ਇਹ ਖਿਤਾਬ ਆਪਣੇ ਨਾਂਅ ਕਰ ਚੁੱਕੇ ਹਨ ਪਰ ਉਸ ਤੋਂ ਬਾਅਦ ਬਾਰਸੀਲੋਨਾ ਲਈ ਖੇਡਣ ਵਾਲੇ ਅਰਜਨਟੀਨਾ ਦੇ ਖਿਡਾਰੀ ਲਿਓਨ ਮੈਸੀ ਨੇ ਚਾਰ ਵਾਰ ਇਹ ਖਿਤਾਬ ਜਿੱਤਿਆ ਹੈ। ਰੋਨਾਲਡੋ ਨੇ ਬੀਤੇ ਸਾਲ ਰੀਅਲ ਮੈਡ੍ਰਿਡ ਤੇ ਪੁਰਤਗਾਲ ਲਈ ਕੁਲ 69 ਗੋਲ ਕੀਤੇ।​
 
Top