Punjab News ਮੈਂ ਲੀਡਰ ਨਹੀਂ ਬਣਨਾ, ਕਲਾਕਾਰ ਹੀ ਰਹਿਣਾ - ਗਿੱਪੀ ਗ&

[JUGRAJ SINGH]

Prime VIP
Staff member
ਜਲੰਧਰ —''ਕਲਾਕਾਰ ਕਦੇ ਵੀ ਕਿਸੇ ਇਕ ਸਿਆਸੀ ਪਾਰਟੀ ਦੇ ਨਹੀਂ ਹੁੰਦੇ, ਉਹ ਤਾਂ ਸਰਬ ਸਾਂਝੇ ਹੁੰਦੇ ਹਨ।'' ਇਹ ਸ਼ਬਦ ਪ੍ਰਸਿੱਧ ਗਾਇਕ ਤੇ ਫਿਲਮੀ ਕਲਾਕਾਰ ਗਿੱਪੀ ਗਰੇਵਾਲ ਨੇ ਆਖੇ, ਜਦੋਂ ਉਹ ਕੁਝ ਪਲਾਂ ਦੇ ਦੌਰੇ 'ਤੇ ਜਲੰਧਰ ਆਏ। ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਛੱਪੀ ਗਿੱਪੀ ਦੀ ਫੋਟੋ ਬਾਰੇ ਚਰਚਾ ਕਰਨ 'ਤੇ ਉਸਨੇ ਦੱਸਿਆ ਕਿ ਉਹ ਤਾਂ ਉਸ ਦਿਨ ਆਪਣੇ ਭਤੀਜੇ ਦੀ ਲੋਹੜੀ ਦੇ ਸਮਾਗਮ ਦੇ ਕਾਰਡ ਅਤੇ ਡੱਬੇ ਵੰਡਣ ਦੇ ਸਿਲਸਿਲੇ ਵਿਚ ਬਾਜਵਾ ਸਾਹਿਬ ਕੋਲ ਗਏ ਸਨ। ਗਿੱਪੀ ਦਾ ਕਹਿਣਾ ਹੈ,''ਨਾ ਤਾਂ ਮੈਂ ਕੋਈ ਪਾਰਟੀ ਜੁਆਇਨ ਕਰ ਰਿਹਾ ਹਾਂ ਅਤੇ ਨਾ ਹੀ ਫਿਲਮਾਂ ਅਤੇ ਗਾਉਣਾ ਛੱਡ ਰਿਹਾ ਹਾਂ। ਮੈਂ ਤਾਂ ਕਲਾਕਾਰ ਹੀ ਹੈ। ਮੈਂ ਲੀਡਰ ਨਹੀਂ ਬਣਨਾ, ਬਾਕੀ ਮੈਂ ਆਪਣੇ ਹਰ ਪ੍ਰੋਗਰਾਮ ਵਿਚ ਯੂਥ ਨੂੰ ਅਪੀਲ ਕਰਦਾ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ।'' ਗਿੱਪੀ ਗਰੇਵਾਲ ਇਸ ਵੇਲੇ ਆਪਣੀ ਨਵੀਂ ਆ ਰਹੀ ਫਿਲਮ 'ਜਟ ਜੇਮਜ਼ ਬਾਂਡ' ਦੀ ਸ਼ੂਟਿੰਗ 'ਚ ਰੁਝਿਆ ਹੋਇਆ ਹੈ।
 

KARAN

Prime VIP
Re: ਮੈਂ ਲੀਡਰ ਨਹੀਂ ਬਣਨਾ, ਕਲਾਕਾਰ ਹੀ ਰਹਿਣਾ - ਗਿੱਪੀ &#25

gall ta thi kahi
 
Top