ਜੂਨੀਅਰ ਵਿਸ਼ਵ ਕੱਪ 'ਚ ਜੌਲ ਕਰੇਗਾ ਭਾਰਤ ਦੀ ਕਪਤਾਨੀ

[JUGRAJ SINGH]

Prime VIP
Staff member
ਮੁੰਬਈ - ਜੂਨੀਅਰ ਏਸ਼ੀਆ ਕੱਪ 'ਚ ਭਾਰਤ ਨੂੰ ਖਿਤਾਬੀ ਜਿੱਤ ਦਿਵਾਉਣ ਵਾਲਾ ਮਹਾਰਾਸ਼ਟਰ ਦਾ ਬੱਲੇਬਾਜ਼ ਵਿਜੇ ਜੌਲ ਫਰਵਰੀ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਣ ਵਾਲੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਭਾਰਤ ਦੀ ਕਪਤਾਨੀ ਸੰਭਾਲੇਗਾ। ਭਾਰਤ ਨੇ ਸਾਲ 2012 ਵਿਚ ਦਿੱਲੀ ਦੇ ਉਨਮੁਕਤ ਚੰਦ ਦੀ ਕਪਤਾਨੀ ਵਿਚ ਵਿਸ਼ਵ ਕੱਪ ਜਿੱਤਿਆ ਸੀ ਤੇ ਹੁਣ ਜੌਲ ਦੀ ਜ਼ਿੰਮੇਵਾਰੀ ਇਸ ਦਾ ਬਚਾਅ ਕਰਨਾ ਹੋਵੇਗੀ। ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਬਰੀ ਭਾਰਤੀ ਟੀਮ ਵਿਚ ਸੰਜੂ ਸੈਮਸਨ ਤੇ ਕੁਲਦੀਪ ਯਾਦਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
3 ਵਾਰ ਦੇ ਚੈਂਪੀਅਨ ਭਾਰਤ ਨੂੰ ਇਸ ਟੂਰਨਾਮੈਂਟ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ, ਸਕਾਟਲੈਂਡ ਤੇ ਪਾਪੂਆ ਨਿਊ ਗਿਨੀ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ। ਭਾਰਤ 15 ਫਰਵਰੀ ਨੂੰ ਦੁਬਈ ਵਿਚ ਪਾਕਿਸਤਾਨ ਵਿਰੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਟੀਮ ਇਸ ਤਰ੍ਹਾਂ ਹੈ : ਵਿਜੇ ਜੌਲ (ਕਪਤਾਨ), ਅਖਿਲ ਹਰਵੇਦਕਰ, ਅੰਕੁਸ਼ ਬੈਂਸ, ਰਿਕੀ ਭੂਈ, ਸੰਜੂ ਸੈਮਸਨ, ਸ਼੍ਰੇਅਸ ਆਇਰ, ਸਰਫਰਾਜ਼ ਖਾਨ, ਦੀਪਕ ਹੁੱਡਾ, ਕੁਲਦੀਪ ਯਾਦਵ, ਆਮਿਰ ਗਨੀ, ਕਰੁਣ ਵਾਲੀਆ, ਸੀ. ਵੀ. ਮਿਲਿੰਦ, ਆਵੇਸ਼ ਖਾਨ, ਮੋਨੂ ਕੁਮਾਰ ਸਿੰਘ ਤੇ ਅਤੀਤ ਸੇਠ।
 
Top