ਮੇਧਾ ਪਾਟਕਰ ਵੱਲੋਂ ਆਮ ਆਦਮੀ ਪਾਰਟੀ ਦਾ ਸਮਰਥਨ

[JUGRAJ SINGH]

Prime VIP
Staff member
ਮੁੰਬਈ 13 ਜਨਵਰੀ (ਏਜੰਸੀ)-ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਮਿਲੇ ਬਲ ਵਜੋਂ ਸਮਾਜ ਸੇਵੀ ਮੇਧਾ ਪਾਟਕਰ ਨੇ ਉਸ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਟਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਅਸੀਂ ਆਮ ਆਦਮੀ ਪਾਰਟੀ ਨੂੰ ਮੁਕੰਮਲ ਹਮਾਇਤ ਦਿੰਦੇ ਹਾਂ ਕਿਉਂਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਉਸ ਦੇ ਏਜੰਡੇ ਵਿਚ ਸ਼ਾਮਿਲ ਹੈ ਜਦ ਕਿ ਅਸੀਂ ਵੀ ਆਦਰਸ਼ (ਹਾਊਸਿੰਗ ਸੋਸਾਇਟੀ ਘੁਟਾਲਾ) ਤੇ ਲਵਾਸਾ ਰਾਹੀਂ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਾਂ।'' ਪਾਟਕਰ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਦਸਤਾਵੇਜ਼ਾਂ ਦਾ ਅਧਿਅਨ ਕੀਤਾ ਹੈ ਤੇ ਅਸੀਂ ਉਸ ਵਿਚ ਥੋਹੜਾ ਜਾਂ ਬਹੁਤਾ ਛੋਟੇ ਤੋਂ ਛੋਟੇ ਰੂਪ ਵਿਰ ਆਰਥਕ ਨਜਰੀਆ ਵੇਖਿਆ ਹੈ।
 
Top