ਜਰਮਨੀ ਵਿਰੁੱਧ ਭਾਰਤ ਸਾਹਮਣੇ ਸਖਤ ਚੁਣੌਤੀ

[JUGRAJ SINGH]

Prime VIP
Staff member
ਨਵੀਂ ਦਿੱਲੀ- ਸ਼ੁਰੂਆਤੀ ਦੋ ਮੈਚਾਂ ਵਿਚ ਹਾਰ ਝੱਲਣ ਵਾਲੀ ਭਾਰਤੀ ਟੀਮ ਨੂੰ ਹੀਰੋ ਹਾਕੀ ਵਿਸ਼ਵ ਲੀਗ ਫਾਈਨਲ ਵਿਚ ਆਪਣੀ ਮੁਹਿੰਮ ਪਟੜੀ 'ਤੇ ਲਿਆਉਣ ਲਈ ਆਖਰੀ ਪੂਲ ਮੈਚ ਵਿਚ ਕੱਲ ਓਲੰਪਿਕ ਚੈਂਪੀਅਨ ਜਰਮਨੀ ਨਾਲ ਹੋਣ ਵਾਲੇ ਮੁਕਾਬਲੇ ਵਿਚ ਸਖ਼ਤ ਮਿਹਨਤ ਕਰਨੀ ਹੋਵੇਗੀ।
ਭਾਰਤੀ ਟੀਮ ਇੰਗਲੈਂਡ ਤੇ ਨਿਊਜ਼ੀਲੈਂਡ ਵਿਰੁੱਧ ਲੱਚਰ ਪ੍ਰਦਰਸ਼ਨ ਤੋਂ ਬਾਅਦ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ਵਿਚ ਮਜ਼ਬੂਤ ਜਰਮਨੀ ਵਿਰੁੱਧ ਬਿਹਤਰ ਪ੍ਰਦਰਸਨ ਦੀ ਉਮੀਦ ਕਰੇਗੀ ਪਰ ਅਜਿਹਾ ਕਰਨ ਲਈ ਭਾਰਤੀਆਂ ਨੂੰ ਆਪਣੀ ਖੇਡ ਵਿਚ ਕਾਫੀ ਭਾਰੀ ਬਦਲਾਅ ਕਰਨਾ ਹੋਵੇਗਾ, ਜਿਸ ਦੀ ਮੌਜੂਦਾ ਹਾਲਤ ਵਿਚ ਕਾਫੀ ਘੱਟ ਸੰਭਾਵਨਾ ਦਿਖ ਰਹੀ ਹੈ।
ਪੂਲ-ਏ ਵਿਚ ਇੰਗਲੈਂਡ (0-2) ਤੇ ਨਿਊਜ਼ੀਲੈਂਡ (0-3) ਵਿਰੁੱਧ ਸ਼ੁਰੂਆਤੀ ਦੋ ਮੈਚਾਂ ਵਿਚ ਭਾਰਤੀ ਟੀਮ ਪੂਰੀ ਤਰ੍ਹਾਂ ਰੰਗਹੀਣ ਦਿਖੀ।
ਮੇਜ਼ਬਾਨ ਟੀਮ ਨੇ ਅਜੇ ਤਕ ਟੂਰਨਾਮੈਂਟ ਵਿਚ ਆਪਣੇ ਦੋਵੇਂ ਮੈਚਾਂ ਵਿਚ ਖੇਡ ਕੇ ਸਾਰੇ ਵਿਭਾਗਾਂ ਵਿਚ ਲੱਚਰ ਖੇਡ ਦਿਖਾਈ।
ਸਰਦਾਰ ਸਿੰਘ ਦੀ ਅਗਵਾਈ ਵਾਲੀ ਮਿਡਫੀਲਡਰ ਤੇ ਨੌਜਵਾਨ ਫਾਰਵਰਡ ਲਾਈਨ ਵਿਚ ਕੋਈ ਤਾਲਮੇਲ ਨਹੀਂ ਦਿਖਿਆ। ਇੰਨਾ ਹੀ ਕਾਫੀ ਨਹੀਂ ਸੀ ਕਿ ਡਿਫੈਂਸ (ਭਾਰਤ ਲਈ ਹਮੇਸ਼ਾ ਸਮੱਸਿਅ ਾਰਿਹਾ) ਵਿਚ ਵੀ ਖਿਡਾਰੀਆਂ ਨੇ ਦਬਾਅ ਵਿਚ ਕਈ ਗਲਤੀਆਂ ਕੀਤੀਆਂ।
 
Top