ਜੰਮੂ-ਕਸ਼ਮੀਰ ਨੂੰ ਹਰਾ ਕੇ ਪੰਜਾਬ ਸੈਮੀਫਾਈਨਲ 'ਚ

[JUGRAJ SINGH]

Prime VIP
Staff member
ਵਦੌਦਰਾ. ਪੀ.ਟੀ.ਆਈ.
11 ਜਨਵਰੀ P ਪੰਜਾਬ ਦੀ ਟੀਮ ਨੇ ਇਥੇ ਜਾਰੀ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੈਚ 'ਚ ਜੰਮੂ-ਕਸ਼ਮੀਰ ਨੂੰ 100 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ | ਪੰਜਾਬ ਦੇ ਤੇਜ਼ ਗੇਂਦਬਾਜ਼ ਵੀ. ਆਰ. ਵੀ. ਸਿੰਘ ਦੀਆਂ 5 ਵਿਕਟਾਂ ਬਦੌਲਤ ਜੰਮੂ ਕਸ਼ਮੀਰ ਦੀ ਟੀਮ ਜਿੱਤ ਲਈ 324 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 233 ਦੌੜਾਂ 'ਤੇ ਆਲ ਆਊਟ ਹੋ ਗਈ | ਵੀ. ਆਰ. ਵੀ. ਸਿੰਘ ਨੇ ਜੰਮੂ-ਕਸ਼ਮੀਰ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤੀ, ਉਸ ਨੇ ਪਰਵੇਜ਼ ਰਸੂਲ (10), ਮਨਜ਼ੂਰ ਦਾਰ (10), ਉਬੇਦ ਹਾਰੂਨ (0) ਸਮੇਤ 2 ਹੋਰ ਖਿਡਾਰੀਆਂ ਦੀਆਂ ਵਿਕਟਾਂ ਝਟਕਾਈਆਂ | ਹੁਣ ਮੋਹਾਲੀ 'ਚ 18 ਜਨਵਰੀ ਤੋਂ ਪੰਜਾਬ ਦੀ ਕਰਨਾਟਕ ਦੇ ਨਾਲ ਸੈਮੀਫਾਈਨਲ ਵਿਚ ਟੱਕਰ ਹੋਵੇਗੀ | ਜੰਮੂ-ਕਸ਼ਮੀਰ ਵਲੋਂ ਸਭ ਤੋਂ ਵੱਧ 76 ਦੌੜਾਂ ਹਰਦੀਪ ਸਿੰਘ ਨੇ ਬਣਾਈਆਂ | ਇਸ ਤੋਂ ਪਹਿਲਾਂ ਕੱਲ੍ਹ ਦੇ ਸਕੋਰ 2 ਵਿਕਟਾਂ 'ਤੇ 77 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰਦਿਆਂ ਦਿਨ ਦੇ ਦੂਸਰੇ ਓਵਰ 'ਚ ਹੀ ਮਨਪ੍ਰੀਤ ਗੋਨੀ ਨੇ, ਦੇਵ ਸਿੰਘ ਨੂੰ 18 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ | ਇਸ ਤੋਂ ਦੋ ਓਵਰਾਂ ਬਾਅਦ ਹੀ ਸੰਦੀਪ ਸ਼ਰਮਾ ਨੇ ਦਿਆਲ ਨੂੰ 14 ਦੌੜਾਂ 'ਤੇ ਆਊਟ ਕਰ ਦਿੱਤਾ, 43ਵੇਂ ਓਵਰ 'ਚ ਵੀ.ਆਰ.ਵੀ. ਸਿੰਘ ਨੇ 2 ਵਿਕਟਾਂ ਹਾਸਿਲ ਕਰਕੇ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 135 ਕਰ ਦਿੱਤਾ, ਜਿਸ ਤੋਂ ਬਾਅਦ ਜ਼ਿਆਦਾ ਦੇਰ ਤੱਕ ਜੰਮੂ-ਕਸ਼ਮੀਰ ਦਾ ਕੋਈ ਵੀ ਖਿਡਾਰੀ ਟਿਕ ਨਹੀਂ ਸਕਿਆ ਅਤੇ ਪੰਜਾਬ ਦੀ ਟੀਮ ਨੇ 100 ਦੌੜਾਂ ਨਾਲ ਇਹ ਮੈਚ ਜਿੱਤ ਲਿਆ |


 
Top