ਅਹਿਸਾਸ ਕੋਈ ਐਸਾ

~Guri_Gholia~

ਤੂੰ ਟੋਲਣ
ਆ ਜਾਵੇ ਅਹਿਸਾਸ ਕੋਈ ਐਸਾ,
ਨਾਮ ਜੱਪਾਂ ਤੇਰਾ, ਸਾਹ ਕੋਈ ਐਸਾ,
ਖੁਆਇਸ਼ ਬਣੇ ਤੈਨੂੰ ਪਾਉਣ ਦੀ ਮੰਜ਼ਿਲ,
ਦਿਸੇ 'ਸੁੱਖੀ' ਨੂੰ, ਰਾਹ ਕੋਈ ਐਸਾ,
ਹੋਵੇ ਇਬਾਦਤ ਹਰ ਪਲ, ਪੈ ਜਾਏ,
ਨਾਮ ਤੇਰੇ ਦਾ, ਗਾਹ ਕੋਈ ਐਸਾ,
ਹਰ ਪਾਸੇ ਦਿਸੇਂ ਤੂੰ ਹੀ ਤੂੰ ਬਸ,
ਹੋ ਜਾਏ ਇਸ਼ਕ, ਪੱਕਾ ਕੋਈ ਐਸਾ ....

- ਸੁੱਖੀ ਬਵਰਾ
 
Top