ਸਿਡਨੀ, 5 ਜਨਵਰੀ (ਏਜੰਸੀ)-ਭਾਰਤੀ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਸਿਡਨੀ ਏ. ਟੀ. ਪੀ. ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਵਿਚ ਕੁਆਲੀਫਾਈ ਕਰਨ 'ਚ ਨਾਕਾਮਯਾਬ ਰਹੇ | ਉਹ ਅੱਜ ਇਥੇ ਖੇਡੇ ਗਏ ਕੁਆਲੀਫਾਇਰ ਦੌਰ ਦੇ ਇਕ ਮੁਕਾਬਲੇ ਵਿਚ ਜਰਮਨ ਦੇ ਖਿਡਾਰੀ ਜਾਨ ਲੇਨਾਰਡ ਸਟਰਾਫ ਤੋਂ ਹਾਰ ਗਏ | ਹਾਲਾਂਕਿ ਸੋਮਦੇਵ ਨੇ ਪਹਿਲਾਂ ਸੈੱਟ ਜਿੱਤ ਕੇ ਸ਼ੁਰੂਆਤ ਤਾਂ ਬਿਹਤਰੀਨ ਕੀਤੀ ਪ੍ਰੰਤੂ ਉਹ ਆਪਣੀ ਇਸ ਲੈਅ ਨੂੰ ਜਾਰੀ ਨਹੀਂ ਰੱਖ ਸਕੇ ਅਤੇ ਇਹ ਮੁਕਾਬਲਾ 6-2, 2-6, 3-6 ਨਾਲ ਹਾਰ ਗਏ |