ਜਾਨਸਨ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ 'ਚੋਂ ਇਕ : ਕਲਾ&

[JUGRAJ SINGH]

Prime VIP
Staff member
ਸਿਡਨੀ- ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਮਿਸ਼ੇਲ ਜਾਨਸਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ ਹੈ।
ਆਸਟ੍ਰੇਲੀਆ ਅਤੇ ਇੰਗਲੈਂਡ ਨਾਲ ਖੇਡੇ ਗਏ ਐਸ਼ੇਜ਼ ਟੈਸਟ 'ਚ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਤੋਂ ਪੰਜਵਾਂ ਅਤੇ ਆਖਰੀ ਟੈਸਟ ਮੈਚ 281 ਦੌੜਾਂ ਨਾਲ ਜਿੱਤਿਆ। ਜਾਨਸਨ ਨੇ ਲੜੀ 'ਚ 13-97 ਦੀ ਔਸਤ ਨਾਲ 37 ਵਿਕਟਾਂ ਹਾਸਲ ਕੀਤੀਆਂ।
ਕਲਾਰਕ ਨੇ ਕਿਹਾ ਕਿ 32 ਸਾਲਾ ਜਾਨਸਨ ਨੇ ਪੂਰੀ ਲੜੀ 'ਚ 'ਚ ਹਮਲਾਵਰ ਗੇਂਦਬਾਜ਼ੀ ਕੀਤੀ ਅਤੇ ਇਹ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜਾਨਸਨ ਮੈਨ ਆਫ ਦਿ ਸੀਰੀਜ਼ ਬਣੇਗਾ ਇਹ ਕਿਸ ਨੇ ਸੋਚਿਆ ਸੀ। ਸਿਰਫ ਮੇਰੇ ਅਤੇ ਸ਼ਾਇਦ ਜਾਨਸਨ ਤੋਂ ਇਲਾਵਾ।
ਆਸਟ੍ਰੇਲੀਆਈ ਕਪਤਾਨ ਨੇ ਕਿਹਾ ਕਿ ਜਾਨਸਨ ਲੰਬੇ ਸਮੇਂ ਤੋਂ ਸ਼ਾਨਦਾਰ ਗੇਂਦਬਾਜ਼ੀ ਕਰ ਰਿਹਾ ਹੈ। ਉਸ ਨੇ ਇਸ ਟੀਮ 'ਚ ਜਿਸ ਤਰ੍ਹਾਂ ਦੀ ਵਾਪਸੀ ਕੀਤੀ ਹੈ ਉਹ ਸ਼ਾਨਦਾਰ ਸੀ। ਉਸ ਨੇ ਪੂਰੀ ਹਮਲਾਵਰਤਾ ਨਾਲ ਗੇਂਦਬਾਜ਼ੀ ਕੀਤੀ। ਰਫਤਾਰ ਨਾਲ ਗੇਂਦਬਾਜ਼ੀ ਕਰਨੀ ਵੱਖ ਗੱਲ ਹੈ ਅਤੇ ਪੰਜ ਟੈਸਟ ਮੈਚਾਂ ਦੀ ਹਰੇਕ ਪਾਰੀ 'ਚ ਇਕੋ ਜਿਹੀ ਰਫਤਾਰ ਨਾਲ ਗੇਂਦਬਾਜ਼ੀ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ।
ਕਲਾਰਕ ਨੇ ਕਿਹਾ ਕਿ ਜਾਨਸਨ ਨੇ ਇਸ ਲੜੀ 'ਚ ਦੋ ਸਪੈਲ ਅਜਿਹੇ ਕੀਤੇ ਜਿਸ ਨੂੰ ਮੈਂ ਆਪਣੇ ਕੈਰੀਅਰ 'ਚ ਪਹਿਲਾਂ ਕਦੇ ਨਹੀਂ ਦੇਖਿਆ ਅਤੇ ਮੈਂ ਖੁਸ਼ਕਿਸਮਤ ਹਾਂ ਜਿਹੜਾ ਮੈਨੂੰ ਗਲੈਨ ਮੈਕਗ੍ਰਾ, ਜੇਸਨ ਗਿਲੇਸਪੀ, ਬ੍ਰੈਟ ਲੀ ਅਤੇ ਸ਼ੇਨ ਵਾਰਨ ਵਰਗੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਮਿਸ਼ੇਲ ਦੇ ਇਹ ਸਪੈਲ ਯਕੀਨੀ ਤੌਰ 'ਤੇ ਸਭ ਤੋਂ ਤੇਜ਼ ਗੇਂਦਬਾਜ਼ੀ ਦੀ ਬਰਾਬਰੀ ਕਰਦੇ ਹਨ। ਉਸ ਨੂੰ ਕਾਫੀ ਆਲੋਚਨਾਵਾਂ 'ਚੋਂ ਲੰਘਣਾ ਪਿਆ ਅਤੇ ਉਸ ਨੂੰ ਟੀਮ 'ਚੋਂ ਬਾਹਰ ਵੀ ਰੱਖਿਆ ਗਿਆ। ਹੁਣ ਦੁਨੀਆ 'ਚ ਕੋਈ ਵੀ ਫਿਰ ਤੋਂ ਮਿਸ਼ੇਲ ਜਾਨਸਨ ਦੀ ਪ੍ਰਤਿਭਾ 'ਤੇ ਸ਼ੱਕ ਨਹੀਂ ਕਰੇਗਾ।
 
Top