ਆਸਟ੍ਰੇਲੀਆ ਨੇ ਇੰਗਲੈਂਡ ਦਾ ਕੀਤਾ ਸੁਪੜਾ ਸਾਫ

[JUGRAJ SINGH]

Prime VIP
Staff member
ਸਿਡਨੀ - ਆਸਟ੍ਰੇਲੀਆ ਨੇ ਅੱਜ ਕਮਜ਼ੋਰ ਇੰਗਲੈਂਡ ਨੂੰ ਸਿਡਨੀ ਵਿਚ ਪੰਜਵੇਂ ਤੇ ਆਖਰੀ ਟੈਸਟ ਵਿਚ 281 ਦੌੜਾਂ ਦੀ ਕਰਾਰੀ ਹਾਰ ਦੇ ਕੇ ਮਹਿਮਾਨ ਟੀਮ 'ਤੇ ਏਸ਼ੇਜ਼ ਕ੍ਰਿਕਟ ਸੀਰੀਜ਼ ਵਿਚ 5-0 ਨਾਲ ਕਲੀਨ ਸਵੀਪ ਕੀਤਾ।
ਇੰਗਲੈਂਡ ਦੀ ਟੀਮ ਚਾਹ ਤੋਂ ਬਾਅਦ ਘਰੇਲੂ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਅੱਗੇ ਢੇਰੀ ਹੋ ਗਈ। ਉਸ ਨੇ 52 ਮਿੰਟ ਦੇ ਅੰਦਰ ਸੱਤ ਵਿਕਟਾਂ ਗੁਆ ਦਿੱਤੀਆਂ ਤੇ ਪੂਰੀ ਟੀਮ ਇਸ ਤਰ੍ਹਾਂ 31.4 ਓਵਰਾਂ ਵਿਚ 166 ਦੌੜਾਂ 'ਤੇ ਸਿਮਟ ਗਈ। ਜਿੱਤ ਲਈ ਉਸ ਨੂੰ 448 ਦੌੜਾਂ ਦਾ ਟੀਚਾ ਮਿਲਿਆ ਸੀ।
ਮਹਿਮਾਨ ਟੀਮ ਇਸ ਲੜੀ ਵਿਚ ਛੇਵੀਂ ਵਾਰ 200 ਤੋਂ ਘੱਟ ਦੇ ਸਕੋਰ ਦੇ ਅੰਦਰ ਸਿਮਟ ਗਈ। ਇਸ ਕਰਾਰੀ ਹਾਰ ਦਾ ਇੰਗਲੈਂਡ ਕ੍ਰਿਕਟ 'ਤੇ ਕਾਫੀ ਬੁਰਾ ਪ੍ਰਭਾਵ ਪੈਣ ਦੀ ਉਮੀਦ ਹੈ ਕਿਉਂਕਿ ਸਿਰਫ ਕੁਝ ਮਹੀਨੇ ਪਹਿਲਾਂ ਉਸ ਨੇ ਇੰਗਲੈਂਡ ਵਿਚ ਆਸਟ੍ਰੇਲੀਆ ਨੂੰ 3-0 ਨਾਲ ਹਰਾਇਆ ਸੀ।
ਤੇਜ਼ ਗੇਂਦਬਾਜ਼ ਰਿਆਨ ਹੈਰਿਸ ਨੇ 25 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਮੈਨ ਆਫ ਦਿ ਸੀਰੀਜ਼ ਮਿਸ਼ੇਲ ਜਾਨਸਨ ਨੂੰ 40 ਦੌੜਾਂ 'ਤੇ ਤਿੰਨ ਵਿਕਟਾਂ ਮਿਲੀਆਂ। ਇਸ ਨਾਲ ਉਸ ਦੀਆਂ ਪੰਜ ਮੈਚਾਂ ਵਿਚ 37 ਵਿਕਟਾਂ ਹੋ ਗਈਆਂ ਹਨ।
ਕਪਤਾਨ ਐਲਿਸਟੀਅਰ ਕੁਕ (07) , ਇਯਾਨ ਬੈੱਲ (16) ਤੇ ਕੇਵਿਨ ਪੀਟਰਸਨ (06) ਸਾਰੇ ਚਾਹ ਤਕ ਆਊਟ ਹੋ ਗਏ ਸਨ। ਇੰਗਲੈਂਡ ਦਾ ਸਕੋਰ ਤਦ ਤਿੰਨ ਵਿਕਟਾਂ 'ਤੇ 87 ਦੌੜਾਂ ਸੀ ਪਰ ਚਾਹ ਦੇ ਸਮੇਂ ਤੋਂ ਬਾਅਦ ਦੋ ਓਵਰਾਂ ਵਿਚ ਚਾਰ ਵਿਕਟਾਂ ਡਿੱਗ ਗਈਆਂ ਤੇ ਮਹਿਮਾਨ ਟੀਮ ਆਸਟ੍ਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਬਿਹਤਰੀਨ ਫੀਲਡਿੰਗ ਅੱਗੇ ਤਹਿਸ-ਨਹਿਸ ਹੋ ਗਈ।
ਮਾਈਕਲ ਕਾਰਬੇਰੀ (43) ਚਾਹ ਬ੍ਰੇਕ ਦੀ ਦੀਆਂ ਦੋ ਗੇਂਦਾਂ ਬਾਅਦ ਜਾਨਸਨ 'ਤੇ ਸ਼ਾਟ ਖੇਡਣ ਦੇ ਯਤਨ ਵਿਚ ਵਿਕਟਕੀਪਰ ਬ੍ਰੈਡ ਹੈਡਿਨ ਹੱਥੋਂ ਕੈਚ ਆਊਟ ਹੋ ਗਿਆ ਤੇ ਤਿੰਨ ਗੇਂਦਾਂ ਬਾਅਦ ਸ਼ੁਰੂਆਤ ਕਰ ਰਿਹਾ ਗੈਰੀ ਬੈਲੇਂਸ (07) ਜਾਨਸਨ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋਇਆ।
ਵਿਕਟਕੀਪਰ ਜਾਨੀ ਬੇਅਰਸਟ੍ਰਾ ਆਫ ਸਪਿਨਰ ਨਾਥਨ ਲਿਓਨ ਦੀ ਗੇਂਦ 'ਤੇ ਜਾਰਜ ਬੇਲੀ ਨੂੰ ਕੈਚ ਦੇ ਕੇ ਪੈਵੇਲੀਅਨ ਪਹੁੰਚਿਆ। ਉਸਨੇ ਖਾਤਾ ਵੀ ਨਹੀਂ ਖੋਲ੍ਹਿਆ ਸੀ। ਸ਼ੁਰੂਆਤ ਕਰ ਰਹੇ ਲੈੱਗ ਸਪਿਨਰ ਸਕਾਟ ਬੋਰਥਵਿੱਕ (04) ਦਾ ਕਪਤਾਨ ਮਾਈਕਲ ਕਲਾਰਕ ਨੇ ਲਿਓਨ ਦੀ ਗੇਂਦ 'ਤੇ ਸ਼ਾਨਦਾਰ ਕੈਚ ਫੜਿਆ।
ਬੇਨ ਸਟੋਕੇਸ ਨੇ ਅੰਤ ਵਿਚ ਕੁਝ ਹਮਲਵਾਰਤਾ ਦਿਖਾਈ ਤੇ ਲਿਓਨ ਨੇ ਇਕ ਓਵਰ ਵਿਚ 20 ਦੌੜਾਂ ਬਣਾ ਲਈਆਂ ਪਰ ਉਹ ਹੈਰਿਸ ਦੀ ਗੇਂਦ 'ਤੇ ਬੋਲਡ ਹੋ ਗਿਆ। ਉਸ ਨੇ 16 ਗੇਂਦਾਂ ਵਿਚ 3 ਚੌਕੇ ਤੇ ਦੋ ਛੱਕਿਆਂ ਨਾਲ 32 ਦੌੜਾਂ ਜੋੜੀਆਂ।
ਸਟੂਅਰਟ ਬ੍ਰਾਡ ਨੇ ਵੀ 36 ਗੇਂਦਾਂ 'ਤੇ 4 ਛੱਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 42 ਦੌੜਾਂ ਜੋੜੀਆਂ ਪਰ ਉਸ ਨੂੰ ਹੈਰਿਸ ਨੇ ਬੋਲਡ ਕੀਤਾ। ਬਾਏਡ ਰੈਨਕਿਨ ਆਊਟ ਹੋਣ ਵਾਲਾ ਆਖਰੀ ਖਿਡਾਰੀ ਰਿਹਾ। ਹੈਰਿਸ ਦੀ ਗੇਂਦ 'ਤੇ ਦੂਜੀ ਸਲਿਪ ਵਿਚ ਖੜ੍ਹੇ ਕਲਾਰਕ ਨੇ ਸਿਰ ਦੇ ਉਪਰ ਤੋਂ ਕੈਚ ਫੜਿਆ ਤੇ ਆਸਟ੍ਰੇਲੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਦੂਜੀ ਪਾਰੀ ਵਿਚ ਚਾਰ ਵਿਕਟਾਂ 'ਤੇ 140 ਦੌੜਾਂ ਤੋਂ ਅੱਗੇ ਖੇਡਣ ਉਤਰੀ। ਟੀਮ ਹਾਲਾਂਕਿ ਲੰਚ ਦੇ ਤੁਰੰਤ ਬਾਅਦ 276 ਦੌੜਾਂ 'ਤੇ ਸਿਮਟ ਗਈ, ਜਿਸ ਵਿਚ ਕ੍ਰਿਸ ਰੋਜਰਸਨ 119 ਦੌੜਾਂ ਬਣਾ ਕੇ ਚੋਟੀ ਸਕੋਰਰ ਰਿਹਾ।
ਹੈਡਿਨ 40 ਗੇਂਦਾਂ ਵਿਚ 28 ਦੌੜਾਂ ਬਣਾ ਕੇ ਟੈਸਟ ਲੜੀ ਵਿਚ ਸਭ ਤੋਂ ਵੱਧ ਸਕੋਰ ਭਣਾਉਣ ਵਾਲਾ ਆਸਟ੍ਰੇਲੀਆਈ ਵਿਕਟਕੀਪਰ ਬਣ ਗਿਆ।

 

[JUGRAJ SINGH]

Prime VIP
Staff member
ਆਸਟ੍ਰੇਲੀਆ ਨੇ ਐਸ਼ੇਜ਼ ਲੜੀ 5-0 ਨਾਲ ਜਿੱਤੀ



ਸਿਡਨੀ, 5 ਜਨਵਰੀ (ਏਜੰਸੀ)-ਆਸਟ੍ਰੇਲੀਆ ਕ੍ਰਿਕਟ ਟੀਮ ਨੇ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਪੰਜਵੇਂ ਅਤੇ ਆਖਰੀ ਐਸ਼ੇਜ਼ ਟੈਸਟ ਮੈਚ 'ਚ ਇੰਗਲੈਂਡ ਨੂੰ ਐਤਵਾਰ ਨੂੰ 281 ਦੌੜਾਂ ਨਾਲ ਹਰਾ ਦਿੱਤਾ | ਮੈਚ ਦਾ ਫੈਸਲਾ ਤੀਸਰੇ ਦਿਨ ਹੀ ਹੋ ਗਿਆ | ਇਸ ਦੇ ਨਾਲ ਮੇਜ਼ਬਾਨ ਟੀਮ ਨੇ ਐਸ਼ੇਜ਼ ਲੜੀ 5-0 ਨਾਲ ਜਿੱਤ ਕੇ ਇੰਗਲੈਂਡ ਦਾ ਮੁਕੰਮਲ ਸਫਾਇਆ ਕਰ ਦਿੱਤਾ | ਤੀਸਰੇ ਦਿਨ ਐਤਵਾਰ ਨੂੰ ਮੇਜ਼ਬਾਨ ਟੀਮ ਨੇ ਇੰਗਲੈਂਡ ਸਾਹਮਣੇ ਜਿੱਤ ਲਈ 448 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ 'ਚ ਮਹਿਮਾਨ ਟੀਮ ਕੇਵਲ 31.4 ਓਵਰਾਂ 'ਚ 166 ਦੌੜਾਂ 'ਤੇ ਢੇਰ ਹੋ ਗਈ | ਰਾਇਨ ਹੈਰਿਸ ਨੇ ਦੂਸਰੀ ਪਾਰੀ 'ਚ ਆਸਟ੍ਰੇਲੀਆ ਵਲੋਂ 5 ਵਿਕਟਾਂ ਹਾਸਿਲ ਕੀਤੀਆਂ ਜਦਕਿ ਮਿਸ਼ੇਲ ਜੌਨਸਨ ਨੂੰ 3 ਅਤੇ ਨੇਥਨ ਲਿਓਨ ਨੂੰ 2 ਵਿਕਟਾਂ ਮਿਲੀਆਂ | ਆਸਟ੍ਰੇਲੀਆ ਦੇ ਗੇਂਦਬਾਜ਼ ਮਿਸ਼ੇਲ ਜੌਨਸਨ ਨੂੰ 5 ਮੈਚਾਂ 'ਚ 37 ਵਿਕਟਾਂ ਹਾਸਿਲ ਕਰਨ ਬਦਲੇ 'ਮੈਨ ਆਫ ਸੀਰੀਜ਼' ਐਵਾਰਡ ਨਾਲ ਨਿਵਾਜ਼ਿਆ ਗਿਆ | ਇੰਗਲੈਂਡ ਵਲੋਂ ਮਾਈਕਲ ਕਾਰਬੈਰੀ ਨੇ ਸਭ ਤੋਂ ਵੱਧ 43 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਪਹਿਲਾਂ ਅੱਜ ਆਸਟ੍ਰੇਲੀਆ ਵਲੋਂ ਕਿ੍ਸ ਰੋਜਰਸਨ ਨੇ ਲੜੀ ਦਾ ਤੀਸਰਾ ਸੈਂਕੜਾ ਲਗਾਇਆ, ਉਸ ਨੇ 119 ਦੌੜਾਂ ਦੀ ਪਾਰੀ ਖੇਡੀ | ਰੋਜਰਸ ਤੇ ਬੈਲੀ ਨੇ ਪੰਜਵੀਂ ਵਿਕਟ ਲਈ 109 ਦੌੜਾਂ ਜੋੜੀਆਂ | ਮੇਜ਼ਬਾਨ ਟੀਮ ਨੇ ਦੂਸਰੀ ਪਾਰੀ ਵਿਚ 276 ਦੌੜਾਂ ਬਣਾਈਆਂ | ਇੰਗਲੈਂਡ ਵਲੋਂ ਆਪਣਾ ਪਹਿਲਾਂ ਟੈਸਟ ਮੈਚ ਖੇਡ ਰਹੇ ਬਾਰਥਵਿਕ ਨੇ ਤਿੰਨ ਵਿਕਟਾਂ ਲਈਆਂ | ਇੰਗਲੈਂਡ ਚਾਰ ਸਾਲਾਂ ਬਾਅਦ ਐਸ਼ੇਜ ਲੜੀ ਹਾਰੀ |
ਐਸ਼ੇਜ਼ 'ਚ ਆਸਟ੍ਰੇਲੀਆ ਨੇ ਤੀਸਰੀ ਵਾਰ ਕੀਤਾ ਵਾਈਟਵਾਸ਼
ਆਸਟ੍ਰੇਲੀਆ ਕ੍ਰਿਕਟ ਟੀਮ ਨੇ ਐਸ਼ੇਜ਼ ਲੜੀ ਦੇ ਇਤਿਹਾਸ 'ਚ ਹੁਣ ਤੱਕ ਤਿੰਨ ਵਾਰ 5-0 ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ ਹੈ | ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 1920-21 ਤੇ 2006-07 'ਚ ਇੰਗਲੈਂਡ ਨੂੰ 5-0 ਨਾਲ ਹਰਾਇਆ ਸੀ | ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਪੰਜਵੀਂ ਵਾਰ ਕੋਈ ਲੜੀ 5-0 ਨਾਲ ਜਿੱਤੀ ਹੈ | ਇਸ ਲੜੀ 'ਚ ਆਸਟ੍ਰੇਲੀਆ ਵਲੋਂ 5 ਮੈਚਾਂ 'ਚ ਕੁੱਲ 10 ਸੈਂਕੜੇ ਲੱਗੇ | ਦੂਸਰੇ ਪਾਸੇ ਇੰਗਲੈਂਡ ਦੇ ਚੋਟੀ ਦੇ ਬੱਲੇਬਾਜ਼ ਇਕ ਵੀ ਸੈਂਕੜਾ ਨਹੀਂ ਲਗਾ ਸਕੇ | ਇਸ ਦੇ ਨਾਲ ਹੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਦਰਜ਼ਾਬੰਦੀ 'ਚ ਆਸਟ੍ਰੇਲੀਆ ਦੀ ਟੀਮ ਤੀਸਰੇ ਸਥਾਨ 'ਤੇ ਪੁੱਜ ਗਈ ਹੈ ਜਦਕਿ ਦੱਖਣੀ ਅਫਰੀਕਾ ਪਹਿਲੇ ਅਤੇ ਭਾਰਤ ਦੂਸਰੇ ਸਥਾਨ 'ਤੇ ਕਾਬਜ਼ ਹੈ |


 
Top