ਐੱਲ. ਆਈ. ਸੀ. ਕਰੇਗੀ ਮਨੀ ਬੈਕ ਯੋਜਨਾਵਾਂ ਦਾ ਸ਼ੁਭਆਰੰ&

[JUGRAJ SINGH]

Prime VIP
Staff member
ਮੁੰਬਈ — ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) 6 ਜਨਵਰੀ ਨੂੰ ਲਾਭ ਸਮੇਤ ਅਤੇ ਨਾਨ ਲਿੰਕਡ, 20 ਅਤੇ 25 ਸਾਲ ਦੀ ਸਮਾਂ ਮਿਆਦ ਵਾਲੀਆਂ 2 ਮਨੀ ਬੈਕ ਯੋਜਨਾਵਾਂ ਦਾ ਸ਼ੁਭਆਰੰਭ ਕਰ ਰਿਹਾ ਹੈ, ਜਿਸ ਵਿਚ ਪਾਲਿਸੀ ਕਰਜ਼ੇ ਦੀ ਸਹੂਲਤ ਵੀ ਹੈ। ਇਨ੍ਹਾਂ ਦੋਵਾਂ ਯੋਜਨਾਵਾਂ ਵਿਚ ਬੀਮਾ ਧਾਰਕ ਦੀ ਯੋਜਨਾ ਦੀ ਸਮਾਂ ਮਿਆਦ ਦੇ ਦੌਰਾਨ ਮੌਤ ਹੋਣ 'ਤੇ ਮੂਲ ਬੀਮਾ ਰਾਸ਼ੀ ਅਤੇ ਸਾਧਾਰਨ ਰਿਵਰਸ਼ਨਰੀ ਬੋਨਸ ਅਤੇ ਫਾਈਨਲ ਐਡੀਸ਼ਨਲ ਬੋਨਸ ਜੇਕਰ ਕੋਈ ਹੈ ਤਾਂ, ਮੌਤ ਹੋਣ 'ਤੇ ਮੂਲ ਬੀਮਾ ਰਾਸ਼ੀ ਦਾ 125 ਗੁਣਾ ਅਤੇ ਸਾਲਾਨਾ ਪ੍ਰੀਮੀਅਮ ਦੀ 10 ਗੁਣਾ ਰਾਸ਼ੀ (ਸਰਵਿਸ ਟੈਕਸ ਐਡੀਸ਼ਨਲ ਪ੍ਰੀਮੀਅਮ ਅਤੇ ਰਾਈਡਰ ਪ੍ਰੀਮੀਅਮ ਹੈ ਤਾਂ ਉਸਨੂੰ ਛੱਡ ਕੇ ਅਤੇ ਕਿਸੇ ਵੀ ਹਾਲਤ ਵਿਚ ਸਾਰੇ ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਮੌਤ ਦੀ ਮਿਤੀ 'ਤੇ 105 ਫੀਸਦੀ ਤੋਂ ਘੱਟ ਨਹੀਂ ਹੋਵੇਗਾ), ਦੇਅ ਹੋਵੇਗੀ ਅਤੇ ਜਿਊਂਦੇ ਰਹਿਣ 'ਤੇ ਸਮੇਂ-ਸਮੇਂ 'ਤੇ ਧਨ ਵਾਪਸੀ ਦੀ ਵਿਵਸਥਾ ਹੈ। ਇਹ ਯੋਜਨਾਵਾਂ ਉਨ੍ਹਾਂ ਲੋਕਾਂ ਲਈ ਜ਼ਿਆਦਾ ਮਹੱਤਵਪੂਰਨ ਅਤੇ ਲਾਭਕਾਰੀ ਹਨ, ਜਿਨ੍ਹਾਂ ਲੋਕਾਂ ਨੂੰ ਸਮੇਂ-ਸਮੇਂ ਦੇ ਫਰਕ 'ਤੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ।
 
Top