ਨਿਊਯਾਰਕ - ਨਿਊਯਾਰਕ ਸਿਟੀ ਵਿਚ ਇਕ ਛੋਟੇ ਹਵਾਈ ਜਹਾਜ਼ ਨੂੰ ਹੰਗਾਮੀ ਹਾਲਤ 'ਚ ਇਕ ਸੜਕ 'ਤੇ ਉਤਰਨਾ ਪਿਆ। ਹਵਾਈ ਜਹਾਜ਼ ਨੂੰ ਸੜਕ 'ਤੇ ਉਤਰਦਾ ਦੇਖ ਕੇ ਲੋਕ ਹੈਰਾਨ ਰਹਿ ਗਏ। ਜਹਾਜ਼ ਸੁਰੱਖਿਅਤ ਹੀ ਉਤਰ ਗਿਆ ਅਤੇ ਉਸ ਵਿਚ ਸਵਾਰ ਪਾਇਲਟ ਸਮੇਤ 3 ਵਿਅਕਤੀਆਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।