ਉਦੋਂ ਮੈ ਲਿਖਦਾ

ਜਦੋ ਕਾਲੇ ਬੱਦਲਾਂ ਨਾਲ ਘਿਰਿਆ ਆਸਮਾਨ ਦੇਖਾ
ਜਦੋ ਕੋਈ ਆਪਣੇ ਵਰਗਾ ਬੇ-ਬਸ ਇਨਸਾਨ ਦੇਖਾ
ਜਦੋ ਵਿਕਦਾ ਕੋਈ ਭਗਵਾਨ ਦੇਖਾ, ਜਦੋ ਜਿੱਤਦਾ ਕੋਈ ਹੈਵਾਨ ਦੇਖਾ
ਬੇ-ਗੁਨਾਹ ਜਦੋ ਕੋਈ ਸੂਲੀ ਤੇ ਚੜ੍ਹਦਾ ਦਿਖ਼ਦਾ ਓਦੋਂ ਮੈ ਲਿਖ਼ਦਾ
ਜਦੋ ਲੀਡਰਾਂ ਦੇ ਝੂਠੇ ਬਿਆਨ ਦੇਖਾ
ਜਦੋ ਕੌਡੀਆਂ ਤੇ ਵਿਕਦੇ ਇਮਾਨ ਦੇਖਾ
ਜਦੋਂ ਮਿੱਟੀ ਵਿੱਚ ਰੁਲ ਦੇ ਕਿਸਾਨ ਦੇਖਾ
ਜਦੋ ਲਿਸ਼ਕਦੇ ਅਫ਼ਸਰਾ ਦੇ ਮਕਾਨ ਦੇਖਾ
ਕਰਜ਼ੇ ਹੇਠਾਂ ਦੱਬੀਆ ਮੈਨੂੰ ਮੇਰੇ ਜਿਹਾ ਜਦੋ ਕੋਈ ਦਿਖ਼ਦਾ
ਉਦੋਂ ਮੈ ਲਿਖਦਾ
ਜਦੋਂ ਤੇਰੇ ਜਹੀ ਮੁਟੀਆਰ ਦੇਖਾ
ਜਦੋਂ ਪਿਆਰ 'ਚ' ਮਿਲਦੀ ਹਾਰ ਦੇਖਾ
ਜਦੋਂ ਉਜੜਦਾ ਕਿਸੇ ਦਾ ਸੰਸਾਰ ਦੇਖਾ
ਜਦੋਂ ਆਸ਼ਕ ਕੋਈ ਲਾਚਾਰ ਦੇਖਾ
ਕਿਸੇ ਵੇ-ਬਸ ਅੱਖ ਵਿਚ ਕੋਈ ਅੱਥਰੂ ਸਿਮਦਾ ਜਦੋ ਹੈ ਦਿਖ਼ਦਾ ਉਦੋਂ ਮੈਂ ਲਿਖਦਾ
ਜਦੋਂ ਆਪਣੇ ਮਾੜੇ ਲੇਖ ਦੇਖ਼ਾ
ਜਦੋਂ ਦਿਲ ਤੇ ਲਗਦੀ ਠੇਸ ਦੇਖਾ
ਜਦੋਂ ਕੋਈ ਗਬਰੂ ਜਾਦਾ ਪ੍ਰਦੇਸ ਦੇਖਾ
ਜਦੋਂ ਗੂਗਲ ਤੇ ਆਪਣਾ ਦੇਸ ਦੇਖਾ
ਜਦੋਂ ਕੋਈ ਮੇਰੇ ਵਰਗਾ ਅਨਪੜ੍ਹ ਰਾਤਾ ਨੂੰ ਜਾਗ-ਜਾਗ ਕੇ ਫ੍ਰੈਂਚ ਸਿਖਦਾ ਉਦੋਂ ਮੈ ਲਿਖਦਾ
write by deep

Sent from my GT-I9300 using Tapatalk
 
Top