ਜਦੋਂ ਪਤਨੀ ਦੀ ਫੇਸਬੁੱਕ ਦੇਖ ਹੈਰਾਨ ਰਹਿ ਗਿਆ ਪਤੀ...

[JUGRAJ SINGH]

Prime VIP
Staff member
ਨਵੀਂ ਦਿੱਲੀ-ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਲੋਕ ਬਹੁਤ ਸਾਰੇ ਦੋਸਤ ਬਣਾਉਂਦੇ ਹਨ ਅਤੇ ਫਿਰ ਉਨ੍ਹਾਂ ਨਾਲ ਚੈਟਿੰਗ ਕਰਦੇ ਹਨ ਪਰ ਇਕ ਪਤਨੀ ਨੂੰ ਫੇਸਬੁੱਕ 'ਤੇ ਦੋਸਤ ਬਣਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ ਦੇ ਪਤੀ ਨੇ ਦੇਖਿਆ ਕਿ ਉਸ ਦੀ ਪਤਨੀ ਦੇ ਫੇਸਬੁੱਕ ਅਕਾਊਂਟ 'ਤੇ 250 ਤੋਂ ਵੀ ਵਧੇਰੇ ਦੋਸਤ ਹਨ ਅਤੇ ਕਈ ਅਸ਼ਲੀਲ ਮੈਸਜ ਵੀ ਪੋਸਟ ਕੀਤੇ ਹੋਏ ਹਨ। ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਸਮਝਾਇਆ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੂੰ ਪੇਕੇ ਘਰ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਰਾਦਾਬਾਦ ਦੇ ਚੰਦਰਨਗਰ ਦੀ ਰਹਿਣ ਵਾਲੀ ਇਕ ਲੜਕੀ ਦਾ ਵਿਆਹ ਗਾਜ਼ੀਆਬਾਦ ਦੇ ਇਕ ਕੰਪਿਊਟਰ ਇੰਜੀਨੀਅਰ ਨਾਲ ਇਕ ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਤੱਕ ਤਾਂ ਸਭ ਠੀਕ ਚੱਲ ਰਿਹਾ ਸੀ ਪਰ ਬਾਅਦ 'ਚ ਫੇਸਬੁੱਕ ਕਾਰਨ ਪਤੀ-ਪਤਨੀ 'ਚ ਲੜਾਈ ਸ਼ੁਰੂ ਹੋ ਗਈ। 20 ਦਸੰਬਰ ਨੂੰ ਵਿਆਹੁਤਾ ਨੇ ਆਪਣੇ ਸਹੁਰੇ ਪੱਖ 'ਤੇ ਦਾਜ ਉਤਪੀੜਨ ਦਾ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਉਸ ਦਾ ਪਤੀ ਬਿਨਾਂ ਕਾਰਨ ਉਸ 'ਤੇ ਸ਼ੱਕ ਕਰਦਾ ਹੈ।
ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੇ ਫੇਸਬੁੱਕ 'ਤੇ 250 ਤੋਂ ਵੀ ਜ਼ਿਆਦਾ ਦੋਸਤ ਹਨ। ਉਸ ਨੇ ਕਿਹਾ ਕਿ ਜਦੋਂ ਇਕ ਦਿਨ ਉਸ ਨੇ ਆਪਣੀ ਪਤਨੀ ਦਾ ਫੇਸਬੁੱਕ ਅਕਾਊਂਟ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਪਤਨੀ ਦੇ ਅਕਾਊਂਟ 'ਚ ਕਈ ਅਸ਼ਲੀਲ ਮੈਸਜ ਵੀ ਪਏ ਹੋਏ ਸਨ। ਜਦੋਂ ਉਸ ਨੇ ਪਤਨੀ ਨੂੰ ਫੇਸਬੁੱਕ ਚਲਾਉਣ ਤੋਂ ਮਨ੍ਹਾਂ ਕੀਤਾ ਤਾਂ ਉਹ ਲੜਾਈ ਕਰਨ ਲੱਗੀ ਅਤੇ ਆਪਣੇ ਪੇਕੇ ਘਰ ਚਲੀ ਗਈ। ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਅਤੇ ਸਹੁਰਿਆਂ ਨੇ ਖੁਦ ਹੀ ਉਸ ਨੂੰ ਘਰੋਂ ਕੱਢ ਦਿੱਤਾ ਹੈ।
 
Top