ਖਰਾਬ ਫੈਸਲਿਆਂ ਤੇ ਖਰਾਬ ਸ਼ਾਟਾਂ ਨਾਲ ਹਾਰੇ : ਧੋਨੀ

[JUGRAJ SINGH]

Prime VIP
Staff member
ਡਰਬਨ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦੂਜੇ ਟੈਸਟ ਵਿਚ ਦੱਖਣੀ ਅਫਰੀਕਾ ਹੱਥੋਂ ਮਿਲੀ 10 ਵਿਕਟਾਂ ਦੀ ਹਾਰ ਲਈ ਕੁਝ ਖਰਾਬ ਫੈਸਲਿਆਂ ਅਤੇ ਖਰਾਬ ਸ਼ਾਟਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਨਾਲ ਹੀ ਕਿਹਾ ਕਿ ਓਵਰਆਲ ਇਸ ਨੌਜਵਾਨ ਟੀਮ ਲਈ ਇਹ ਦੌਰਾ ਇਕ ਚੰਗਾ ਸਬਕ ਰਿਹਾ। ਧੋਨੀ ਨੇ ਮੈਚ ਤੋਂ ਬਾਅਦ ਕਿਹਾ, ''ਪਹਿਲਾ ਸੈਸ਼ਨ ਬਹੁਤ ਮਹੱਤਵਪੂਰਨ ਸੀ ਪਰ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਦੋ ਫੈਸਲੇ ਖਰਾਬ ਸਨ, ਜਿਹੜੇ ਸਾਡੇ ਵਿਰੁੱਧ ਗਏ। ਦੋ ਖਰਾਬ ਸ਼ਾਟਸ 'ਤੇ ਸਾਡੇ ਬੱਲੇਬਾਜ਼ਾਂ ਨੇ ਵਿਕਟਾਂ ਵੀ ਗੁਆਈਆਂ ਪਰ ਅਸੀਂ ਜੇਕਰ ਪੂਰਨ ਰੂਪ ਨਾਲ ਦੇਖੀਏ ਤਾਂ ਚੋਟੀਕ੍ਰਮ 'ਚ ਕੁਝ ਹੀ ਬੱਲੇਬਾਜ਼ ਅਜਿਹੇ ਸਨ, ਜਿਨ੍ਹਾਂ ਨੇ ਉਪ ਮਹਾਦੀਪ ਤੋਂ ਬਾਹਰ ਪੰਜ ਤੋਂ ਜ਼ਿਆਦਾ ਟੈਸਟ ਖੇਡੇ ਸਨ।'' ਕਪਤਾਨ ਨੇ ਕਿਹਾ, ''ਟੀਮ ਦੇ ਨੌਜਵਾਨ ਖਿਡਾਰੀਆਂ ਲਈ ਵਿਸ਼ਵ ਦੀ ਨੰਬਰ ਇਕ ਟੀਮ ਵਿਰੁੱਧ ਇਹ ਦੌਰਾ ਇਕ ਚੰਗਾ ਸਬਕ ਰਿਹਾ। ਮੈਂ ਖਾਸ ਤੌਰ 'ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ। ਸਾਡੇ ਕੋਲ ਕੋਈ ਆਲਰਾਊਂਡਰ ਨਹੀਂ ਸੀ। ਉਸ ਦੇ ਬਾਵਜੂਦ ਗੇਂਦਬਾਜ਼ਾਂ ਨੇ ਯੋਜਨਾ ਦੇ ਹਿਸਾਬ ਨਾਲ ਗੇਂਦਬਾਜ਼ੀ ਕੀਤੀ।'' ਉਨ੍ਹਾਂ ਕਿਹਾ, ''ਸਾਡੇ ਖਿਡਾਰੀ ਅਤੇ ਖਾਸ ਤੌਰ 'ਤੇ ਗੇਂਦਬਾਜ਼ ਇਨ੍ਹਾਂ ਦੋ ਮੈਚਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਟੈਸਟ ਕ੍ਰਿਕਟ ਪੰਜ ਦਿਨਾਂ ਦੀ ਖੇਡ ਹੈ। ਜੇਕਰ ਤੁਸੀਂ ਇਕ ਸੈਸ਼ਨ ਖਰਾਬ ਖੇਡਿਆ ਤਾਂ ਇਸ ਦਾ ਪੂਰੇ ਮੈਚ 'ਤੇ ਪ੍ਰਭਾਵ ਪਵੇਗਾ।''
 
Top