ਬਾਜਵਾ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਨਾ ਪਹੁੰਚੇ

[JUGRAJ SINGH]

Prime VIP
Staff member
ਜਲੰਧਰ - ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੋਹਾਲੀ ਦੇ ਐਡੀਸਿਟੀ ਨਿਊ ਚੰਡੀਗੜ੍ਹ ਵਿਚ ਨੀਂਹ ਪੱਥਰ ਰੱਖੇ ਜਾਣ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਗੈਰ-ਹਾਜ਼ਰੀ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਅਣਦੇਖੀ ਕਰ ਦਿੱਤੀ। ਸੂਤਰਾਂ ਅਨੁਸਾਰ ਪੀ. ਐੱਮ. ਓ. ਦਫਤਰ ਵੱਲੋਂ ਮੋਹਾਲੀ ਦੇ ਹੈਲੀਪੈਡ 'ਤੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਕਾਂਗਰਸੀ ਆਗੂਆਂ ਦੀ ਭੇਜੀ ਗਈ ਲਿਸਟ ਵਿਚ ਪਹਿਲੇ ਨੰਬਰ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਸੀ, ਪਰ ਉਹ ਨਹੀਂ ਆਏ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ। ਪੀ. ਐੱਮ. ਓ. ਦਫਤਰ ਵੱਲੋਂ ਪੰਡਾਲ ਦੇ ਪਿਛਲੇ ਪਾਸੇ ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ ਸਵਾਗਤ ਲਈ ਭੇਜੀ ਗਈ ਸੂਚੀ ਵਿਚ 9 ਕਾਂਗਰਸੀ ਆਗੂ ਸ਼ਾਮਲ ਸਨ, ਪਰ ਉਥੇ ਵੀ ਇਹ ਕਾਂਗਰਸੀ ਆਗੂ ਨਹੀਂ ਪਹੁੰਚੇ। ਹੈਲੀਪੈਡ 'ਤੇ ਪੰਡਾਲ ਦੇ ਪਿਛਲੇ ਪਾਸੇ ਸਵਾਗਤ ਕਰਨ ਵਾਲਿਆਂ ਵਿਚ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਜ਼ਰੂਰ ਮੌਜੂਦ ਸਨ। ਪੰਡਾਲ ਦੀ ਪਹਿਲੀ ਕਤਾਰ ਵਿਚ ਪਹਿਲੀ ਕੁਰਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲਈ ਰਾਖਵੀਂ ਕੀਤੀ ਗਈ ਸੀ, ਪਰ ਜਦੋਂ ਸਮਾਗਮ ਸ਼ੁਰੂ ਹੋ ਗਿਆ ਅਤੇ ਬਾਜਵਾ ਸਾਹਿਬ ਨਾ ਆਏ ਅਤੇ ਕੁਰਸੀ ਖਾਲੀ ਪਈ ਰਹੀ ਤਾਂ ਸਰਕਾਰ ਨੇ ਖਾਲੀ ਕੁਰਸੀ ਪਈ ਚੰਗੀ ਨਾ ਲਗਦੀ ਵੇਖ ਕਿਸੇ ਅਫਸਰ ਨੂੰ ਇਸ ਕੁਰਸੀ 'ਤੇ ਬਿਠਾਇਆ। ਸੁਤਰਾਂ ਅਨੁਸਾਰ ਪ੍ਰਧਾਨ ਮੰਤਰੀ ਦਾ ਭਾਸ਼ਣ ਪਹਿਲਾਂ ਅੰਗਰੇਜ਼ੀ ਵਿਚ ਲਿਖਿਆ ਗਿਆ ਅਤੇ ਬਾਅਦ ਵਿਚ ਇਹ ਹਿੰਦੀ 'ਚ ਟਰਾਂਸਲੇਟ ਹੋਇਆ ਅਤੇ ਹਿੰਦੀ ਤੋਂ ਫਿਰ ਇਸ ਦਾ ਉਲੱਥਾ ਉਰਦੂ ਵਿਚ ਕੀਤਾ ਗਿਆ। ਭਾਵੇਂ ਪ੍ਰਧਾਨ ਮੰਤਰੀ ਨੇ ਭਾਸ਼ਣ ਪੰਜਾਬੀ ਵਿਚ ਕੀਤਾ ਪਰ ਉਨ੍ਹਾਂ ਦੇ ਭਾਸ਼ਣ ਵਿਚ ਬਹੁਤੇ ਸ਼ਬਦ ਉਰਦੂ ਦੇ ਸਨ।
 
Top