ਔਰਕੁਟ ਅਤੇ ਫੇਸਬੁੱਕ ਦੇ ਦਿਨ ਗਏ, ਵਟਸ ਐਪ ਦਾ ਆ ਰਿਹਾ

[JUGRAJ SINGH]

Prime VIP
Staff member


ਲੰਡਨ—ਨੌਜਵਾਨਾਂ 'ਚ ਫੇਸਬੁੱਕ ਦਾ ਕਰੇਜ਼ ਹੁਣ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਹੋਈ ਖੋਜ ਇਕ ਖੋਜ ਨਾਲ ਇਹ ਗੱਲ ਸਾਹਮਣੇ ਆਈ ਹੈ। ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਨੌਜਵਾਨ ਫੇਸਬੁੱਕ ਤੋਂ ਰਿਸ਼ਤਾ ਤੋੜ ਕੇ ਟਵਿਟਰ, ਇਸਟਾਗ੍ਰਾਮ, ਸਨੈਪਚੈਟ ਅਤੇ ਵਟਸ ਐਪ ਵੱਲ ਰੁਖ਼ ਕਰ ਰਹੇ ਹਨ। ਖਬਰਾਂ ਅਨਸਾਰ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਮਾਤਾ-ਪਿਤਾ ਆਪਣੇ ਬੱਚਿਆਂ ਦੀ ਫੇਸਬੁੱਕ ਪ੍ਰੋਫਾਈਲ 'ਚ ਦਖਲ-ਅੰਦਾਜ਼ੀ ਕਰਨ ਲੱਗੇ ਹਨ। ਉਹ ਫੇਸਬੁੱਕ ਦੇ ਜ਼ਰੀਏ ਨਾਬਾਲਗ ਉਮਰ 'ਚ ਦਾਖਲ ਕਰ ਚੁੱਕੇ ਆਪਣੇ ਬੱਚਿਆਂ ਦੀਆਂ ਨਿੱਜੀ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹਨ। ਅਜਿਹੇ 'ਚ ਆਪਣੀ ਪ੍ਰਾਈਵੇਟ ਗੱਲਾਂ ਨੂੰ ਗੁਪਤ ਰੱਖਣ ਲਈ ਨੌਜਵਾਨ ਤੇਜ਼ੀ ਨਾਲ ਫੇਸਬੁੱਕ ਤੋਂ ਦੂਰ ਭੱਜ ਰਹੇ ਹਨ। ਮਾਤਾ-ਪਿਤਾ ਅਤੇ ਕਿਸੇ ਕਰੀਬੀ ਰਿਸ਼ਤੇਦਾਰ ਵਲੋਂ ਫ੍ਰੈਂਡਜ਼ ਰਿਕੁਐਸਟ ਭੇਜਣਾ ਉਨ੍ਹਾਂ ਨੂੰ ਬਹੁਤ ਖਰਾਬ ਲੱਗਦਾ ਹੈ। ਅਸਲ 'ਚ ਪਰਿਵਾਰ ਦੇ ਮੈਂਬਰ ਇਸ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਦੇ ਜ਼ਰੀਏ ਆਪਣੇ ਬੱਚਿਆਂ ਦੇ ਸੰਪਰਕ 'ਚ ਰਹਿਣਾ ਚਾਹੁੰਦੇ ਹਨ ਜੋ ਕਿ ਨੌਜਵਾਨਾਂ ਨੂੰ ਬਿਲਕੁੱਲ ਨਹੀਂ ਪੰਸਦ ਨਹੀ ਹੈ। ਅਜਿਹੇ ਹਾਲਾਤ 'ਚ ਇਹ ਹੋਰ ਕੂਲ ਸੋਸ਼ਲ ਮੀਡੀਆ ਸਾਈਟਜ਼ ਵੱਲ ਜਾ ਰਹੇ ਹਨ। ਲੰਡਨ ਯੂਨੀਵਰਸਿਟੀ ਕਾਲਜ ਨਾਲ ਜੁੜੇ ਖੋਜੀਆਂ ਨੇ ਸੋਸ਼ਲ ਮੀਡੀਆ 'ਤੇ ਬਦਲਦੇ ਟ੍ਰੈਂਡ ਨੂੰ ਦੇਖਣ ਲਈ ਭਾਰਤ, ਚੀਨ, ਬ੍ਰਾਜ਼ੀਲ, ਬ੍ਰਿਟੇਨ ਸਮੇਤ ਕੁੱਲ ਸੱਤ ਦੇਸ਼ਾਂ 'ਚ ਖੋਜ ਕੀਤੀ। ਇਕ ਖੋਜੀ ਨੇ ਕਿਹਾ ਕਿ ਹਾਲਾਂਕਿ ਅਜਿਹਾ ਨਹੀਂ ਹੈ ਕਿ ਫੇਸਬੁੱਕ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਹ ਬਜ਼ੁਰਗਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੰਪਰਕ 'ਚ ਰੱਖਣ ਦਾ ਅਹਿਮ ਜ਼ਰਿਆ ਬਣ ਗਿਆ ਪਰ ਬ੍ਰਿਟੇਨ ਦੇ ਨੌਜਵਾਨ ਵਰਗ 'ਚ ਇਹ ਹੌਲੀ-ਹੌਲੀ ਅਲੋਪ ਹੋ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਰੁਝਾਨ ਹੌਲੀ-ਹੌਲੀ ਹੋਰ ਦੇਸ਼ਾਂ 'ਚ ਵੀ ਸ਼ੁਰੂ ਹੋ ਰਿਹਾ ਹੈ।
 
Top