ਕਦੇ ਹੋਊ ਜਰੂਰ ਹਿਸਾਬ ਤੇਰੀਆਂ ਸਭ ਜੁਲਮਾਂ ਦਾ

ਪੰਜਾਬ ਦੀ ਵੰਗਾਰ
ਜਾਨ ਬਖਸ਼ੀ ਹੈ ਤੇਰੀ ਇਸਨੂੰ ਡਰਿਆ ਨਾ ਜਾਣੀ
ਬੇਪਰਵਾਹ ਹੈ ਅਜੇ ਪੰਜਾਬੀ ਮਰਿਆ ਨਾ ਜਾਣੀ

ਤੂੰ ਮੇਰੇ ਨਾਲ ਮੁਕਾਬਲਾ ਕਿਵੇਂ ਕਰਨੇ ਦੀ ਸੋਚੀ
ਮੇਰੇ ਸਿਰ ਤੇ ਜਿੱਤ ਕੇ ਮੈਨੂੰ ਹਰਿਆ ਨਾ ਜਾਣੀ

ਪੁੱਤ ਨਸ਼ੇ ਚ ਡਬੋ ਮੇਰੇ ਤੂੰ ਕਦੇ ਏਨਾ ਨਾ ਭੁੱਲੀ
ਹੈ ਜਾਗਦੀ ਸਾਡੀ ਅਣਖ ਸਾਡਾ ਸਰਿਆ ਨਾ ਜਾਣੀ

ਇਕ ਤੇਰੇ ਰੁਤਬੇ ਲਈ ਜੋ ਨੇ ਜ਼ਖਮ ਮਿਲੇ ਮੈਨੂੰ
ਸਭ ਪਏ ਅਜੇ ਅੱਲੇ ਕੋਈ ਭਰਿਆ ਨਾ ਜਾਣੀ

ਕਦੇ ਪਿਆਰ ਅਦਬ ਦੇ ਨਾਲ ਝੁਕ ਵੀ ਜਾਂਦੇ ਹਾਂ
ਭੁੱਲਕੇ ਸਾਨੂੰ ਪੈਰ ਦੇ ਹੇਠਾਂ ਧਰਿਆ ਨਾ ਜਾਣੀ

ਕਦੇ ਹੋਊ ਜਰੂਰ ਹਿਸਾਬ ਤੇਰੀਆਂ ਸਭ ਜੁਲਮਾਂ ਦਾ
ਅਸੀਂ ਚੁੱਪ ਜੇ ਵੱਟ ਲਈ ਸਭ ਜਰਿਆ ਨਾ ਜਾਣੀ
-jeet Hathur
 
Top