ਜੋਹਾਨਸਬਰਗ ਟੈਸਟ ਰੋਮਾਂਚਕ ਦੌਰ 'ਚ

[JUGRAJ SINGH]

Prime VIP
Staff member

ਜਿੱਤ ਲਈ ਭਾਰਤ ਨੂੰ 8 ਵਿਕਟਾਂ ਤੇ ਦੱਖਣੀ ਅਫਰੀਕਾ ਨੂੰ 320 ਦੌੜਾਂ ਦੀ ਲੋੜ

ਜੋਹਾਨਸਬਰਗ. ਪੀ.ਟੀ.ਆਈ.-21 ਦਸੰਬਰ , ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਾਲੇ ਜੋਹਾਨਸਬਰਗ ਦੇ ਵਾਂਡਰਸ ਮੈਦਾਨ 'ਤੇ ਜਾਰੀ ਪਹਿਲਾ ਟੈਸਟ ਮੈਚ ਰੋਮਾਂਚਕ ਮੋੜ 'ਤੇ ਪੁੱਜ ਗਿਆ ਹੈ | ਜਿੱਥੇ ਭਾਰਤੀ ਟੀਮ ਨੂੰ ਕੱਲ੍ਹ ਮੈਚ ਦੇ ਆਖਰੀ ਦਿਨ ਜਿੱਤ ਲਈ 8 ਵਿਕਟਾਂ ਦੀ ਲੋੜ ਹੈ, ਉਥੇ ਦੱਖਣੀ ਅਫਰੀਕੀ ਟੀਮ ਨੂੰ ਜਿੱਤ ਲਈ 320 ਦੌੜਾਂ ਦੀ ਹੋਰ ਲੋੜ ਹੈ | ਜਿੱਤ ਲਈ 458 ਦੌੜਾਂ ਦੇ ਟੀਚੇ ਦਾ
ਪਿੱਛਾ ਕਰਦਿਆਂ ਮੇਜ਼ਬਾਨ ਟੀਮ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਦਿਨ ਦੀ ਖੇਡ ਸਮਾਪਤੀ 'ਤੇ 2 ਵਿਕਟਾਂ ਦੇ ਨੁਕਸਾਨ 'ਤੇ 138 ਦੌੜਾਂ ਬਣਾ ਲਈਆਂ | ਸਲਾਮੀ ਬੱਲੇਬਾਜ਼ੀ ਅਲਵੀਰੋ ਪੀਟਰਸਨ ਅਜੇਤੂ 76 ਦੌੜਾਂ ਅਤੇ ਫਾਫ ਡੋ ਪਲੇਸੀ ਅਜੇਤੂ 10 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ | ਦੱਖਣੀ ਅਫਰੀਕੀ ਟੀਮ ਵਲੋਂ ਗ੍ਰੀਮ ਸਮਿੱਥ ਅਤੇ ਹਾਸ਼ਿਮ ਅਮਲਾ ਦੀ ਵਿਕਟ ਡਿੱਗੀ | ਸਮਿੱਥ ਰਨ ਆਊਟ ਅਤੇ ਹਾਸ਼ਿਮ ਆਮਲਾ ਨੂੰ ਮੁਹੰਮਦ ਸ਼ੰਮੀ ਨੇ ਬੋਲਡ ਕੀਤਾ | ਇਸ ਮੌਕੇ ਮੈਚ ਦੀ ਸਥਿਤੀ ਨੂੰ ਵੇਖਦਿਆਂ ਦੱਖਣੀ ਅਫਰੀਕੀ ਟੀਮ ਦੀ ਜਿੱਤ ਤਾਂ ਔਖੀ ਜਾਪ ਰਹੀ ਹੈ, ਕਿਉਂਕਿ ਕਿਸੇ ਵੀ ਟੀਮ ਨੇ ਟੈਸਟ ਕਿ੍ਕਟ ਦੇ ਇਤਿਹਾਸ 'ਚ ਚੌਥੀ ਪਾਰੀ 'ਚ ਇੰਨਾ ਵੱਡਾ ਟੀਚਾ ਹਾਸਿਲ ਨਹੀਂ ਕੀਤਾ | 2003 'ਚ ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਦੇ ਖਿਲਾਫ ਚੌਥੀ ਪਾਰੀ ਵਿਚ 418 ਦੌੜਾਂ ਬਣਾ ਕੇ ਮੈਚ ਜਿੱਤਿਆ ਸੀ | ਦੱਖਣੀ ਅਫਰੀਕੀ ਟੀਮ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਵੇਖਦਿਆਂ ਭਾਰਤੀ ਟੀਮ ਨੂੰ ਕੱਲ੍ਹ ਲੜੀ 'ਚ 1-0 ਨਾਲ ਬੜ੍ਹਤ ਹਾਸਿਲ ਕਰਨ ਲਈ ਮੈਦਾਨ 'ਤੇ ਖੂਬ ਪਸੀਨਾ ਵਹਾਉਣਾ ਪਵੇਗਾ | ਦੂਸਰੇ ਪਾਸੇ ਅਫਰੀਕੀ ਟੀਮ ਨੂੰ ਘਰੇਲੂ ਮੈਦਾਨ 'ਤੇ ਹਾਰ ਤੋਂ ਬਚਣ ਲਈ ਕੱਲ੍ਹ ਪੂਰਾ ਦਿਨ ਬੱਲੇਬਾਜ਼ੀ ਕਰਨੀ ਹੋਵੇਗੀ | ਇਸ ਤੋਂ ਪਹਿਲਾਂ ਅੱਜ ਭਾਰਤੀ ਟੀਮ ਨੇ ਕੱਲ ਦੇ ਸਕੋਰ 2 ਵਿਕਟਾਂ 'ਤੇ 284 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਚੇਤੇਸ਼ਵਰ ਪੁਜਾਰਾ 153 'ਤੇ ਆਊਟ ਹੋ ਗਏ | ਕੋਹਲੀ ਟੈਸਟ ਵਿਚ ਆਪਣੇ ਦੂਸਰੇ ਸੈਂਕੜੇ ਤੋਂ ਮਹਿਜ਼ 4 ਦੌੜਾਂ ਖੁੰਝ ਗਏ | ਕੋਹਲੀਦੋਵਾਂ ਖਿਡਾਰੀਆਂ ਨੇ ਤੀਸਰੇ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਨਿਭਾਈ | ਦੂਸਰੀ ਪਾਰੀ 'ਚ ਵਿਦੇਸ਼ੀ ਜ਼ਮੀਨ 'ਤੇ ਤੀਸਰੇ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਸੀ | ਇਸ ਤੋਂ ਪਹਿਲਾਂ ਇਹ ਰਿਕਾਰਡ 1952 'ਚ ਵੀਨੂ ਮਾਂਕਡ ਅਤੇ ਵਿਜੇ ਹਜ਼ਾਰੇ ਦੇ ਨਾਂਅ ਸੀ |
[/img][/B]
 
Top