ਕ੍ਰਿਸਮਿਸ ਮਨਾਉਣ ਲਈ ਸਜ ਗਏ ਰਾਜਧਾਨੀ ਦੇ ਬਾਜ਼ਾਰ

[JUGRAJ SINGH]

Prime VIP
Staff member
ਨਵੀਂ ਦਿੱਲੀ. ਸੋਢੀ
21 ਦਸੰਬਰ p ਦਿੱਲੀ ਦੇ ਬਾਜ਼ਾਰ ਇਨ੍ਹਾਂ ਦਿਨਾਂ ਦੇ ਵਿਚ ਕ੍ਰਿਸਮਿਸ ਦੇ ਸਵਾਗਤ ਵਿਚ ਪੂਰੀ ਤਰ੍ਹਾਂ ਨਾਲ ਸਜ-ਧਜ ਗਏ ਹਨ | ਹਰ ਦੁਕਾਨ ਤੇ ਸੈਂਟਾ ਕਲਾਜ ਅਤੇ ਕ੍ਰਿਸਮਿਸ ਟਰੀ ਹੀ ਨਜ਼ਰ ਆ ਰਹੇ ਹਨ | ਲੋਕਾਂ ਵੱਲੋਂ ਇਸ ਮੌਕੇ 'ਤੇ ਖੂਬ ਖ੍ਰੀਦਦਾਰੀ ਕੀਤੀ ਜਾ ਰਹੀ ਹੈ | ਦਿੱਲੀ ਦੇ ਕਨਾਟ ਪਲੇਸ, ਸਰੋਜਨੀ ਨਗਰ ਮਾਰਕੀਟ, ਕਰੋਲ ਬਾਗ, ਖਾਨ ਮਾਰਕੀਟ, ਤਿਲਕ ਨਗਰ, ਮੋਤੀ ਨਗਰ, ਲਾਜਪਤ ਨਗਰ, ਮਾਰਕੀਟ ਸਾਊਥ ਐਕਸ, ਸੈਂਟਰਲ ਮਾਰਕੀਟ, ਰਾਣੀ ਬਾਗ, ਜਵਾਲਾਹੇੜ੍ਹੀ ਮਾਰਕੀਟ, ਪੱਛਮ ਵਿਹਾਰ, ਲਕਸ਼ਮੀ ਨਗਰ, ਬੰਗਾਲੀ ਮਾਰਕੀਟ ਰਾਜੌਰੀ ਗਾਰਡਨ ਸਮੇਤ ਹੋਰ ਛੋਟੇ ਬਾਜ਼ਾਰ ਕ੍ਰਿਸਮਿਸ ਪ੍ਰਤੀ ਜਗਮਗਾ ਰਹੇ ਹਨ | ਦਿੱਲੀ ਤੋਂ ਇਲਾਵਾ ਐਸ. ਸੀ. ਆਰ. ਦੀ ਮਾਰਕੀਟ ਵੀ ਕ੍ਰਿਸਮਿਸ ਸਟਾਰ, ਬਾਲ, ਟਰੀ ਅਤੇ ਸੈਂਟਾ ਡਰੈਸ ਦੇ ਨਾਲ ਪੂਰੀ ਤਰ੍ਹਾਂ ਭਰੀ ਪਈ ਹੈ | ਖਾਸ ਕਰਕੇ ਦਿੱਲੀ ਦੇ ਪ੍ਰਾਈਵੇਟ ਤੇ ਨਿੱਜੀ ਸਕੂਲਾਂ ਦੇ ਪ੍ਰਾਇਮਰੀ ਵਿਭਾਗ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਲਈ ਸੈਂਟਾ ਕਲਾਜ ਦੀ ਡਰੈਸ ਖ੍ਰੀਦ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸਕੂਲਾਂ ਵਿਚ ਇਹ ਤਿਉਹਾਰ ਬੜੀ ਸ਼ਾਨੋ-ਸ਼ੌਕਤ ਨਾਲ ਹਰ ਸਾਲ ਮਨਾਇਆ ਜਾਂਦਾ ਹੈ | ਸਾਰੇ ਬਾਜ਼ਾਰਾਂ 'ਚੋਂ ਛੋਟੇ ਤੋਂ ਲੈ ਕੇ ਵੱਡੇ ਸਾਇਜ਼ ਦੇ ਸੈਂਟਾ ਕਲਾਜ ਮਿਲ ਰਹੇ ਹਨ, ਜਿਨ੍ਹਾਂ ਦੀ ਕੀਮਤ 40 ਰੁਪਏ ਤੋਂ ਲੈ ਕੇ 5 ਹਜ਼ਾਰ ਰੁਪਏ ਤਕ ਵੀ ਹੈ | ਇਸੇ ਹੀ ਤਰ੍ਹਾਂ ਕ੍ਰਿਸਮਿਸ ਟਰੀ ਵੀ ਅੱਧੇ ਫੁੱਟ ਤੋਂ ਲੈ ਕੇ 10 ਫੁੱਟ ਤੱਕ ਬਾਜ਼ਾਰਾਂ ਵਿਚ ਮਿਲ ਰਿਹਾ ਹੈ | ਉਧਰ ਸਕੂਲਾਂ ਵਿਚ ਵੀ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ |
 
Top