ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਖੋਲ੍ਹੇਗੀ

[JUGRAJ SINGH]

Prime VIP
Staff member
ਨਵੀਂ ਦਿੱਲੀ. ਏਜੰਸੀ
21 ਦਸੰਬਰ - ਭਾਰਤ ਦੀ ਚੋਟੀ ਦੀ ਡਬਲਜ਼ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਆਪਣੇ ਗ੍ਰਹਿ ਨਗਰ ਹੈਦਰਾਬਾਦ 'ਚ ਬੈਡਮਿੰਟਨ ਅਕੈਡਮੀ ਖੋਲਣ ਦੀ ਯੋਜਨਾ ਬਣਾ ਰਹੀ ਹੈ | 2010 ਰਾਸ਼ਟਰਮੰਡਲ ਖੇਡਾਂ ਵਿਚੋਂ ਮਹਿਲਾ ਡਬਲਜ਼ 'ਚ ਸੋਨ ਤਗਮਾ ਜਿੱਤਣ ਵਾਲੀ ਜਵਾਲਾ ਦਾ ਹਾਲ ਹੀ ਵਿਚ ਭਾਰਤੀ ਬੈਡਮਿੰਟਨ ਸੰਘ ਦੇ ਨਾਲ ਝਗੜਾ ਚੱਲ ਰਿਹਾ ਹੈ | ਜਵਾਲਾ ਨੇ ਅੱਜ ਇਥੇ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਆਪਣੇ ਮੈਚ ਤੋਂ ਪਹਿਲਾਂ ਕਿਹਾ ਕਿ ਮੈ ਅਕੈਡਮੀ ਖੋਲਣ ਦੀ ਯੋਜਨਾ ਬਣਾ ਰਹੀ ਹਾਂ | ਉਨ੍ਹਾਂ ਕਿਹਾ ਕਿ ਇਸ ਬਾਰੇ ਮੈ ਸਰਕਾਰ ਨਾਲ ਗੱਲਬਾਤ ਕਰ ਰਹੀ ਹਾਂ ਅਤੇ ਪਹਿਲਾਂ ਹੀ ਆਪਣਾ ਪ੍ਰਸਤਾਵ ਉਨ੍ਹਾਂ ਨੂੰ ਭੇਜ ਚੁੱਕੀ ਹਾਂ | ਭਾਰਤ 'ਚ ਖੇਡਾਂ ਚਲਾਉਣ ਦੇ ਤਰੀਕੇ ਤੋਂ ਖਫਾ ਜਵਾਲਾ ਨੇ ਕਿਹਾ ਕਿ ਮੇਰੀ ਅਕੈਡਮੀ 'ਚ ਹੋਰ ਕੁਝ ਨਹੀਂ, ਪ੍ਰੰਤੂ ਬੈਡਮਿੰਟਨ ਹੀ ਸਿਖਾਇਆ ਜਾਵੇਗਾ |
 
Top