ਆਰ. ਬੀ. ਆਈ. ਵੱਲੋਂ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ

[JUGRAJ SINGH]

Prime VIP
Staff member
ਮੁੰਬਈ, 18 ਦਸੰਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਦਰ 'ਚ ਕੋਈ ਬਦਲਾਅ ਨਹੀਂ ਕੀਤਾ | ਲਿਹਾਜ਼ਾ ਰੇਪੋ ਦਰ 7.75 ਫ਼ੀਸਦੀ 'ਤੇ ਬਰਕਰਾਰ ਰਹੇਗੀ | ਉਥੇ ਹੀ ਰਿਵਰਸ ਦਰ ਵੀ 6.75 ਫ਼ੀਸਦੀ 'ਤੇ ਬਣਿਆ ਰਹੇਗਾ, ਨਾਲ ਹੀ ਆਰ. ਬੀ. ਆਈ. ਨੇ ਸੀ. ਆਰ. ਆਰ. 'ਚ ਵੀ ਕੋਈ ਬਦਲਾਅ ਨਹੀਂ ਕੀਤਾ ਤੇ ਇਹ 4 ਫ਼ੀਸਦੀ 'ਤੇ ਸਥਿਰ ਹੈ | ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਇਥੇ ਜਾਰੀ ਮੁਦਰਿਕ ਨੀਤੀ ਦੀ ਮੱਧ ਤਿਮਾਹੀ ਸਮੀਖਿਆ 'ਚ ਆਪਣੇ ਫੌਰੀ ਕਰਜ਼ 'ਤੇ ਵਿਆਜ ਦਰ (ਰੇਪੋ ਦਰ) 7.75 ਪ੍ਰਤੀਸ਼ਤ 'ਤੇ ਬਿਨਾਂ ਤਬਦੀਲੀ ਰੱਖੀ ਹੈ | ਕੇਂਦਰੀ ਬੈਂਕ ਨੇ ਸੀ. ਆਰ. ਆਰ. ਨੂੰ ਵੀ ਚਾਰ ਪ੍ਰਤੀਸ਼ਤ 'ਤੇ ਬਰਕਰਾਰ ਰੱਖ ਕੇ ਬੈਂਕਾਂ ਦੀ ਨਗਦੀ 'ਤੇ ਆਪਣੇ ਪ੍ਰਤੱਖ ਕੰਟਰੋਲ 'ਚ ਕੋਈ ਹੇਰ-ਫੇਰ ਨਹੀਂ ਕੀਤਾ | ਮੁੱਖ ਦਰਾਂ ਨੂੰ ਬਿਨਾਂ ਤਬਦੀਲੀ ਕੀਤੇ ਰੱਖਣ ਦਾ ਫੈਸਲਾ ਉਦਯੋਗ ਤੇ ਖੁਦਰਾ ਕਰਜ਼ਦਾਰਾਂ ਲਈ ਰਾਹਤ ਹੈ | ਵਿਸ਼ੇਸ਼ ਤੌਰ 'ਤੇ ਅਜਿਹੇ ਸਮੇਂ ਜਦਕਿ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਬਾਜ਼ਾਰ ਰੇਪੋ 'ਚ ਹੋਰ 0.25 ਪ੍ਰਤੀਸ਼ਤ ਦੇ ਵਾਧੇ ਦੀਆਂ ਅਟਕਲਾਂ ਲਾ ਰਿਹਾ ਸੀ | ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਮਹਿੰਗਾਈ ਦੇ ਰੁਝਾਨ ਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਪਹਿਲ ਨੂੰ ਦੇਖ ਕੇ ਭਵਿੱਖ 'ਚ ਸੋਚ ਸਮਝ ਕੇ ਪਹਿਲ ਕਰੇਗਾ | ਰਿਜ਼ਰਵ ਬੈਂਕ ਦੇ ਤਾਜ਼ਾ ਰੁਖ ਦਾ ਸ਼ੇਅਰ ਬਾਜ਼ਾਰ 'ਤੇ ਚੰਗਾ ਅਸਰ ਦਿਖਾਈ ਦਿੱਤਾ | ਮੁਦਰਿਕ ਸਮੀਖਿਆ ਦੇ ਐਲਾਨ ਦੇ ਤੁਰੰਤ ਬਾਅਦ ਬੰਬਈ ਸ਼ੇਅਰ ਬਾਜ਼ਾਰ ਦਾ 30 ਪ੍ਰਮੁੱਖ ਸ਼ੇਅਰਾਂ ਵਾਲਾ ਸੈਂਸੈਕਸ 140 ਅੰਕ ਚੜ੍ਹ ਕੇ 20852 'ਤੇ ਪਹੁੰਚ ਗਿਆ | ਭਾਰਤੀ ਸਟੇਟ ਬੈਂਕ ਦੀ ਚੇਅਰਪਰਸਨ ਅਰੁੰਧਤੀ ਭੱਟਾਚਾਰੀਆ ਨੇ ਕਿਹਾ ਕਿ ਬੈਂਕ ਜਮ੍ਹਾਂ ਦਰ 'ਚ ਕਟੌਤੀ 'ਤੇ ਵਿਚਾਰ ਨਹੀਂ ਕਰੇਗਾ, ਕਿਉਂਕਿ ਇਸ ਨਾਲ ਜਮ੍ਹਾਂਕਰਤਾ ਬੁਰੀ ਤਰਾਂ ਪ੍ਰਭਾਵਿਤ ਹੁੰਦੇ ਹਨ ਤੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ |
 
Top