ਬੈਂਕ ਕਰਮੀਆਂ ਦੀ ਹੜਤਾਲ ਨਾਲ ਕੰਮ-ਕਾਜ ਠੱਪ

[JUGRAJ SINGH]

Prime VIP
Staff member

ਲੈਣ-ਦੇਣ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ
ਨਵੀਂ ਦਿੱਲੀ, 18 ਦਸੰਬਰ (ਏਜੰਸੀ)-ਦੇਸ਼ ਦੀਆਂ 27 ਜਨਤਕ ਖੇਤਰ ਦੀਆਂ ਬੈਂਕਾਂ ਦੇ ਕਰੀਬ ਅੱਠ ਲੱਖ ਕਰਮਚਾਰੀਆਂ ਦੀ ਤਨਖਾਹ 'ਚ ਵਾਧੇ ਤੇ ਹੋਰ ਮੰਗਾਂ ਦੇ ਸਮਰਥਨ 'ਚ ਬੁੱਧਵਾਰ ਨੂੰ ਇਕ ਦਿਨ ਦੀ ਹੜਤਾਲ ਨਾਲ ਬੈਂਕਿੰਗ ਕੰਮ-ਕਾਰ ਪੂਰੀ ਤਰਾਂ ਠੱਪ ਰਿਹਾ | ਬੈਂਕ ਕਰਮਚਾਰੀਆਂ ਦੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਿਨ ਰਾਣਾ ਨੇ ਦੱਸਿਆ ਕਿ ਪ੍ਰਬੰਧਕਾਂ ਦੇ ਅੜੀਅਲ ਵਤੀਰੇ ਕਾਰਨ ਹੜਤਾਲ ਕਰਨੀ ਪਈ | ਉਨ੍ਹਾਂ ਕਿਹਾ ਕਿ ਭਾਰਤੀ ਬੈਂਕ ਸੰਘ (ਆਈ ਬੀ ਏ) ਨਾਲ ਕਈ ਦੌਰ ਦੀ ਗੱਲਬਾਤ ਦੇ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ | ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ (ਯੂ ਐਫ ਬੀ ਯੂ) ਦੇ ਸੰਯੋਜਕ ਸੀ ਐਚ ਵੇਂਕਚਲਮ ਨੇ ਕਿਹਾ ਕਿ ਸਾਰੇ 9 ਬੈਂਕ ਯੂਨੀਅਨਾਂ ਦੇ ਕਰਮਚਾਰੀ ਤੇ ਅਧਿਕਾਰੀ ਹੜਤਾਲ 'ਤੇ ਹਨ | ਬੈਂਕਾਂ 'ਚ ਹੜਤਾਲ ਕਾਰਨ ਚੈੱਕ ਕਲੀਅਰੈਂਸ, ਧਨ ਜਮ੍ਹਾਂ ਕਰਾਉਣ-ਕਢਵਾਉਣ ਦਾ ਕੰਮ ਪੂਰੀ ਤਰਾਂ ਠੱਪ ਰਿਹਾ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
 
Top