ਅੰਨਾ ਹਜ਼ਾਰੇ ਵੱਲੋਂ ਭੁੱਖ ਹੜਤਾਲ ਖ਼ਤਮ

[JUGRAJ SINGH]

Prime VIP
Staff member

ਰਾਲੇਗਨ ਸਿੱਧੀ (ਮਹਾਰਾਸ਼ਟਰ), 18 ਦਸੰਬਰ (ਏਜੰਸੀ)—ਲੋਕ ਸਭਾ ਵਿਚ ਲੋਕਪਾਲ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਿਛਲੇ 9 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਅੰਨਾ ਹਜ਼ਾਰੇ ਨੇ ਅੱਜ ਭੁੱਖ ਹੜਤਾਲ ਖ਼ਤਮ ਕਰ ਦਿੱਤੀ | ਉਨ੍ਹਾਂ ਦੋ ਬੱਚਿਆਂ ਦੇ ਹੱਥੋਂ ਜੂਸ ਪੀ ਕੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ | ਇਸ ਮੌਕੇ ਅੰਨਾ ਨੇ ਐਲਾਨ ਕੀਤਾ ਕਿ ਉਹ ਲੋਕਾਂ 'ਤੇ ਅਧਾਰਿਤ ਅਜਿਹੀ 'ਨਿਗਰਾਨ ਕਮੇਟੀ' ਦਾ ਗਠਨ ਕਰਨਗੇ, ਜੋ ਇਸ ਗੱਲ 'ਤੇ ਨਜ਼ਰ ਰੱਖੇਗੀ ਕਿ ਇਸ ਕਾਨੂੰਨ ਨੂੰ ਦਰੁੱਸਤ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ | ਉਹ ਸੰਸਦ ਦੀ ਕਾਰਵਾਈ ਨਾਲੋਂ-ਨਾਲ ਵੇਖ ਰਹੇ ਸਨ | ਅੰਨਾ ਨੇ ਕਿਹਾ, 'ਮੈਂ ਜਨਤਾ ਵੱਲੋਂ ਰਾਜ ਸਭਾ ਤੇ ਲੋਕ ਸਭਾ ਦੇ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਸਾਰੇ ਸੰਸਦ ਮੈਂਬਰਾਂ ਨੂੰ ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ | ਦੇਸ਼ ਲਈ ਤੁਸੀਂ ਇਕ ਚੰਗਾ ਕਦਮ ਚੁੱਕਿਆ ਹੈ | ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਭਿ੍ਸ਼ਟਾਚਾਰ 'ਤੇ ਲਗਾਮ ਲਾਉਣ ਵਾਲਾ ਇਕ ਮਜ਼ਬੂਤ ਕਾਨੂੰਨ ਬਣਨ ਲੱਗਾ ਹੈ |' ਮੈਂ ਪਹਿਲਾਂ ਵੀ ਕਿਹਾ ਹੈ ਕਿ ਇਸ ਬਿੱਲ ਨਾਲ ਪੂਰਾ ਭਿ੍ਸ਼ਟਾਚਾਰ ਖਤਮ ਨਹੀਂ ਹੋਵੇਗਾ ਪਰ 40 ਤੋਂ 50 ਫੀਸਦੀ ਤੱਕ ਭਿ੍ਸ਼ਟਾਚਾਰ ਖਤਮ ਹੋ ਜਾਵੇਗਾ | ਉਨ੍ਹਾਂ ਕਾਨੂੰਨ ਵਿਚ ਸੋਧਾਂ ਕਰਨ ਵਾਲੀ ਸਿਲੈਕਟ ਕਮੇਟੀ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਜਤਾਈ ਕਿ ਇਹ ਛੇਤੀ ਹੀ ਕਾਨੂੰਨ ਬਣ ਜਾਵੇਗਾ | ਅੰਨਾ ਨੇ ਅੰਦੋਲਨ ਦੇ ਸਮਰਥਨ ਲਈ ਰਾਲੇਗਨ ਸਿੱਧੀ ਦੀ ਜਨਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਥੇ ਆਉਣ ਵਾਲੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਤੇ ਖੁਦ ਚੰਦਾ ਇਕੱਠਾ ਕੀਤਾ |​
 
Top