ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾਂ

KARAN

Prime VIP
ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾਂ,
ਮੱਲੋ-ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾਂ,

ਸਾਨੂੰ ਛੱਡਕੇ ਉਹ ਸਾਰੇਆ ਨੂੰ ਖਾਸ ਦੱਸਦੀ,
ਐਂਵੇ ਦੱਸੇਗੀ ਕਿਸੇ ਨੂੰ ਆਮ ਬਣਕੇ ਕੀ ਲੈਣਾਂ,

ਜਦੋਂ ਦਿਲ ਕੀਤਾ ਕੱਢਕੇ ਬਾਹਰ ਸੁੱਟਤਾ ,
ਕਿਸੇ ਖੂੰਝੇ ਪਿਆ ਸਮਾਂਨ ਅਸੀਂ ਬਣਕੇ ਕੀ ਲੈਣਾਂ,

ਚੜੇ ਸੂਰਜ਼ਾਂ ਨੂੰ ਪਾਣੀ ਦੇਣ ਵਾਲੀ ਉਹ ਕੁੜੀ,
ਐਂਵੇ ਢਲੀ ਜਿਹੀ ਸ਼ਾਮ ਅਸੀਂ ਬਣਕੇ ਕੀ ਲੈਣਾਂ,

ਉਹਨੇ ਰਹਿਣਾਂ ਨਹੀਂ ਤੇ ਹੋਰ ਕੋਈ ਰਹਿਣ ਨਹੀਉਂ ਦੇਣਾਂ,
ਭਲਾ ਇਹੋ ਜਿਹਾ ਮਕਾਂਨ ਅਸੀਂ ਬਣਕੇ ਕੀ ਲੈਣਾਂ,

ਖੁਦ ਭੁੱਲ ਗਈ ਏ ਜਿਹੜੀ ਚੰਗੀ ਤਰਾਂ ਜਾਣਦੀ,
ਬਹੁਤੇ ਲੋਕਾਂ ਦੀ ਪਛਾਂਣ ਅਸੀਂ ਬਣਕੇ ਕੀ ਲੈਣਾਂ,

ਉਹ ਜ਼ੁਲਮ ਕਰੀ ਜਾਵੇ ਸੀਅ ਨਾਂ ਕਰੇ ਸੁਖਪਾਲ,
ਯਾਰੋ ਐਂਨੇ ਵੀ ਮਹਾਂਨ ਅਸੀਂ ਬਣਕੇ ਕੀ ਲੈਣਾਂ..

Sukhpal Aujla
 
Top