ਜਰਮਨੀ 'ਚ ਐਂਜਲਾ ਮਰਕਲ ਤੀਜੀ ਵਾਰ ਚਾਂਸਲਰ ਚੁਣੀ ਗਈ

[JUGRAJ SINGH]

Prime VIP
Staff member
ਬਰਲਿਨ, 17 ਦਸੰਬਰ (ਰਾਇਟਰਜ਼)-ਅੰਗੇਲਾ ਮਾਰਕਲ ਅੱਜ ਜਰਮਨ 'ਚ ਸੰਸਦ ਦੇ ਹੇਠਲੇ ਸਦਨ 'ਚ ਤੀਜੀ ਵਾਰ ਚਾਂਸਲਰ ਚੁਣੀ ਗਈ ਜਿਸ ਨਾਲ ਉਸਦੇ ਨਵੇਂ ਵੱਡੇ ਗੱਠਜੋੜ ਵਾਲੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ, ਅਤੇ ਬਾਅਦ 'ਚ ਉਸ ਨੇ ਰਸਮੀ ਤੌਰ 'ਤੇ ਅਹੁਦਾ ਸੰਭਾਲ ਲਿਆ। ਮਾਰਕਲ ਦੀ ਕੰਜ਼ਰਵੇਟਿਵ ਪਾਰਟੀ ਨੇ 22 ਸਤੰਬਰ ਨੂੰ ਜਰਮਨ ਦੀਆਂ ਚੋਣਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਪਰ ਸੋਸ਼ਲ ਡੈਮੋਕ੍ਰੇਟਸ (ਐਸ ਪੀ ਡੀ) ਨਾਲ ਗਠਜੋੜ ਲਈ ਗੱਲਬਾਤ ਨੂੰ ਲੰਬਾ ਸਮਾਂ ਲੱਗ ਗਿਆ ਤੇ ਉਸ ਦੇ ਮੈਂਬਰਾਂ ਨੇ ਸ਼ਨਿਚਰਵਾਰ ਨੂੰ ਹੀ ਇਸ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ। ਬੰਡਸਟੇਜ ਵਿਖੇ ਚੋਣਾਂ ਤਾਂ ਸਿਰਫ਼ ਰਸਮੀ ਕਾਰਵਾਈ ਸਨ ਜਦੋਂਕਿ ਸੱਤਾਧਾਰੀ ਪਾਰਟੀਆਂ ਨੇ ਸਪੱਸ਼ਟ ਬਹੁਮਤ ਹਾਸਿਲ ਕਰ ਲਿਆ ਸੀ। 462 ਸੰਸਦ ਮੈਂਬਰਾਂ ਨੇ ਮਾਰਕਲ ਦੀ ਚਾਂਸਲਰ ਵਜੋਂ ਹਮਾਇਤ ਕੀਤੀ, 150 ਨੇ ਉਸ ਦੇ ਵਿਰੁੱਧ ਵੋਟ ਪਾਈ ਤੇ 9 ਗੈਰ ਹਾਜ਼ਰ ਰਹੇ। ਨਵੀਂ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ। ਮਾਰਕਲ ਨੇ ਕਾਲੇ ਕੱਪੜੇ ਪਾਏ ਹੋਏ ਸਨ ਤੇ ਬੰਡਸਟੇਜ ਚੈਂਬਰ 'ਚ ਸੰਸਦ ਮੈਂਬਰਾਂ ਵਲੋਂ ਉਸ ਦੇ ਹੱਕ 'ਚ ਵੋਟਾਂ ਪਾਉਣ 'ਤੇ ਉਹ ਸ਼ਾਂਤ ਦਿਖਾਈ ਦੇ ਰਹੀ ਸੀ।
 
Top