ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ

KARAN

Prime VIP
ਤਪਦੇ ਦੁੱਖਾਂ ਦੀ ਦੁਪਹਿਰ ‘ਚ…….ਜਿਹੜੀ ਬਣੀ ਠੰਢੀ ਛਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…..!!!

ਸਕੂਲੇ ਜਾਣ ਵੇਲੇ ਜਿਹੜੀ ਮੂੰਹ ‘ਚ ਬੁਰਕੀਆਂ ਪਾਉਂਦੀ ਸੀ,
ਜਿਹੜੀ ਅਰਦਾਸਾਂ ਵਿੱਚ ਵੀ, ਬਸ ਤੇਰੀ ਖੁਸ਼ੀ ਚਾਹੁੰਦੀ ਸੀ,
ਜਿਹੜਿਆਂ ਹੱਥਾਂ ਤੋਂ ਰੋਟੀ ਖਾਣ ਦਾ, ਤੈਨੂੰ ਅੱਜ ਵੀ ਬੜਾ ਚਾਅ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…..!!!!

ਛੋਟੇ ਬੱਚੇ ਨੂੰ ਕੀ ਸੋਝੀ ? ਕਦੋਂ ਰੋਣਾ ਤੇ ਕਦੋਂ ਸੌਣਾ ?
ਆਪਣੇ ਕਰਕੇ ਗਿੱਲਾ ਬਿਸਤਰਾ, ਆਪੇ ਤੰਗ ਹੋਣਾ,
ਉਹ ਖੁਦ ਗਿੱਲੇ ‘ਤੇ ਪੈ ਕੇ, ਬਣਦੀ ਸੁੱਕੀ ਜਿਹੜੀ ਥਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…….!!!!

ਗੱਲ ਲੱਗ ਕੇ ਜਿਸ ਦੇ ਲੱਗਦਾ ਹੈ…...ਕੀ ਕਰਨੀਆਂ ਸਵਰਗ ਜਿਹੀਆਂ ਥਾਵਾਂ…….
ਰੱਬ ਨੂੰ ਹਾਸਲ ਕਰਨੇ ਦਾ ਸਭ ਤੋਂ ਸੌਖਾ ਰਾਹ ਹੈ…….
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ….

unknown
 
Top