ਜਦੋਂ ਵਿਛੜੀ ਸੀ ਮੈਥੋਂ ਉਹ ਕੁੜੀ

KARAN

Prime VIP
ਠੰਢੀ ਸ਼ੀਤ ਲਹਿਰ ਸੀ
ਪਿਛਲਾ ਜਿਹਾ ਪਹਿਰ ਸੀ
ਦੁੱਖਾਂ ਢਾਹਿਆ ਕਹਿਰ ਸੀ
ਹੱਸੇ ਬੜਾ ਗ਼ੈਰ ਸੀ
ਜਦੋਂ ਵਿਛੜੀ ਸੀ ਮੈਥੋਂ ਉਹ ਕੁੜੀ...।

ਅੰਬਰ ਵੀ ਛਮ ਛਮ ਰੋਇਆ ਸੀ
ਧਰਤੀ ਨੂੰ ਕੰਬਣ ਹੋਇਆ ਸੀ
ਗੱਲ ਸੁਣਕੇ ਸਮਾਂ ਖੋਲ੍ਹਿਆ ਸੀ
ਮੈਂ ਨਾ ਜਿਊਂਦਾ ਨਾ ਮੋਇਆ ਸੀ
ਜਦੋਂ ਵਿਛੜੀ...। .

ਸਾਰੀ ਕਾਇਨਾਤ ਚੁੱਪ ਬੈਠੀ ਸੀ
ਸੱਚ ਦੀ ਰੂਹ ਵੀ ਸੁੱਪ ਬੈਠੀ ਸੀ
ਜਦੋਂ ਉਹ ਗ਼ੈਰਾਂ ਬਾਰੇ ਫੁੱਟ ਬੈਠੀ ਸੀ
ਚਾਅ ਸਾਡੇ ਲੁੱਟ ਬੈਠੀ ਸੀ
ਜਦੋਂ ਵਿਛੜੀ...। .

ਮੈਂ, ਬੱਸ ਮੈਂ ਤਾਂ ਫਿਰਦਾ ਸੀ
ਇਹ ਰਾਜ਼ ਬੜੇ ਹੀ ਚਿਰ ਦਾ ਸੀ
ਦਿਲ ਚੰਦਰਾ ਵੀ ਹਾਏ ਘਿਰਦਾ ਸੀ
'ਕਾਲੇ' ਨਾ ਵਰਾਇਆ ਵਿਰਦਾ ਸੀ
ਜਦੋਂ ਵਿਛੜੀ...।

Kala Toor
 
Top