ਉਹਨਾ ਅੰਬਰਸਰ ਵੀ ਖੋਣਾ, ਤੂੰ ਚੰਡੀਗੜ ਭਾਲਦਾ

→ ✰ Dead . UnP ✰ ←

→ Pendu ✰ ←
Staff member
ਕੋਈ ਵੀ ਨਾ ਹਮਦਰਦੀ ਹੁਣ ਪੰਜਾਬ ਵੇ ਤੇਰਾ,
ਹੌਲੀ ਹੌਲੀ ਹੋ ਰਿਹਾ ਸਭ ਬਰਬਾਦ ਵੇ ਤੇਰਾ...

ਸੱਤਾ ਦੇ ਲੋਭੀ ਬਣਾਏ ਅਸਾਂ ਨੇ ਵਾਰਿਸ ਤੇਰੇ,
ਹੋ ਰਿਹਾ ਏ ਵੇਚਣ ਲਈ ਬਸ ਹਿਸਾਬ ਵੇ ਤੇਰਾ...

ਜਿੰਨਾ ਹੋ ਸਕਿਆ, ਸਭ ਨੇ ਮਤਲਬ ਕੱਢਿਅਾ,
ਅਹਿਸਾਨ ਕਿਸੇ ਨੂੰ ਨਹੀਂ ਹੁਣ ਯਾਦ ਵੇ ਤੇਰਾ...

ਭੁੱਖੇ ਰਹਿਕੇ ਤੇਰੇ ਪੁੱਤਾਂ ਨੇ ਮੁਲਖ ਰਜਾਇਆ,
ਬੜਾ ਵਧੀਆਂ ਹੋਇਆ ਦੇਖ ਧੰਨਵਾਦ ਵੇ ਤੇਰਾ...

ਬੰਜ਼ਰ ਹਿੱਕ ਤੇਰੀ, ਤੇ ਜਿਸਮੋਂ ਤੂੰ ਬੀਮਾਰ ਬੜਾ ਏ
ਰਹਿੰਦਾ ਨਸ਼ਿਆਂ ਨੇ ਚੂਸ ਲਿਆ ਸ਼ਬਾਬ ਵੇ ਤੇਰਾ...

ਉਹਨਾ ਅੰਬਰਸਰ ਵੀ ਖੋਣਾ, ਤੂੰ ਚੰਡੀਗੜ ਭਾਲਦਾ,
ਕੱਖ ਨਾ ਲੱਭਣਾ ਕੁਝ ਵਰਿਆੰ ਬਾਅਦ ਵੇ ਤੇਰਾ...

ਆਪਣਿਆਂ ਹੀ ਦੇਖੀਂ ਸੰਧੂ ਚਾਲ ਕੋਈ ਏਸੀ ਚੱਲਣੀ,
ਪਲ ਦੇ ਵਿੱਚ ਨਿਬੇੜਨਾ, ਤੂੰ ਦੇਖੀ ਸ਼ਰਾਧ ਵੇ ਤੇਰਾ...


ਜੁਗਰਾਜ ਸਿੰਘ​
 
Top