ਵੀਜ਼ੇ ਵਾਲਾ ਖੱਤ ਜਦ ਡਾਕੀਏ ਫੜ੍ਹਾਇਆ ਸੀ

KARAN

Prime VIP
ਵੀਜ਼ੇ ਵਾਲਾ ਖੱਤ ਜਦ ਡਾਕੀਏ ਫੜ੍ਹਾਇਆ ਸੀ,
ਖ਼ੁਸ਼ੀਆਂ ਦੇ ਨਾਲ ਸਾਡਾ ਵਿਹੜਾ ਭਰ ਆਇਆ ਸੀ,

ਸਾਰੇ ਪਾਸਿਆ ਤੋਂ ਮਾਂ ਨੂੰ ਮਿਲੀਆਂ ਵਧਾਈਆਂ ਸੀ,
ਮਾਂ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਆਇਆ ਸੀ, ...
ਬਾਪੂ ਨੇ ਵੀ ਦੂਰ ਹਨੇਰੇ ਕੋਨੇ ਵਿੱਚ ਬੈਠ ਕੇ,
ਭਰੇ ਹੋਏ ਗਲ ਨਾਲ ਪੁੱਤ ਨੂੰ ਬੁਲਾਇਆ ਸੀ,

ਕਹਿੰਦਾ ਪੁੱਤਾ ਹੁੰਦੇ ਔਖੇ ਝੱਲਣੇ ਵਿਛੋੜੇ ਇਹ,
ਪਰਦੇਸਾਂ ਵਾਲੇ ਦੁੱਖ ਹੁੰਦੇ ਕਿਹੜਾ ਥੋੜੇ ਉਏ,

ਭਾਵੇਂ ਜਾਇਦਾਦ ਸਾਡੀ ਇਥੇ ਬੜੀ ਭਾਰੀ ਉਏ,
ਕਰੀਏ ਕੀ ਨਸ਼ਿਆ ਪੰਜਾਬ ਦੀ ਮੱਤ ਮਾਰੀ ਏ

unknown
 
nice lines......thanks for sharing

plz mention writer's name at the end..if don't know then write unknown or :dk
 
Top