ਚੰਡੀਗੜ੍ਹ 21 ਦਸੰਬਰ (ਏਜੰਸੀ)ਂਪੰਜਾਬ ਤੇ ਹਰਿਆਣਾ ਵਿਚ ਧੁੰਦ ਤੇ ਠੰਢ ਦਾ ਦਬਦਬਾ ਨਿਰੰਤਰ ਕਾਇਮ ਹੈ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਜਦ ਕਿ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਜਾਂ ਗਰਜ ਨਾਲ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਹਾਲਾਂ ਕਿ ਪੰਜਾਬ ਵਿਚ ਘਟੋ ਘਟ ਤਾਪਮਾਨ ਆਮ ਨਾਲੋਂ ਵਧ ਰਿਹਾ ਪਰ ਠੰਡ ਤੇ ਸੀਤ ਲਹਿਰ ਦਾ ਦਬਦਬਾ ਬਣਿਆ ਰਿਹਾ। ਅੰਮ੍ਰਿਤਸਰ ਵਿਚ ਘਟੋ ਘਟ ਤਾਪਮਾਨ 9.5 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 5 ਡਿਗਰੀ ਵਧ ਹੈ। ਲੁਧਿਆਣਾ ਤੇ ਪਟਿਆਲਾ ਵਿਚ ਘਟੋ ਘਟ ਤਾਪਮਾਨ ਕ੍ਰਮਵਾਰ 9.4 ਤੇ 10.1 ਡਿਗਰੀ ਸੈਲਸੀਅਸ ਦਰਜ ਹੋਇਆ। ਹਰਿਆਣਾ ਵਿਚ ਅੰਬਾਲਾ ਤੇ ਹਿਸਾਰ 'ਚ ਘਟੋ ਘਟ ਤਾਪਮਾਨ ਕ੍ਰਮਵਾਰ 9. 5 ਤੇ 11. 2 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿਚ ਘਟੋ ਘਟ ਤਾਪਮਾਨ 7.4 ਡਿਗਰੀ ਸੈਲਸੀਅਸ ਰਿਹਾ। ਲੰਘੀ ਰਾਤ ਤੋਂ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿਚ ਤਾਪਮਾਨ 'ਚ ਤੇਜੀ ਨਾਲ ਗਿਰਾਵਟ ਦਰਜ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਇਸੇ ਤਰਾਂ ਹੀ ਜਾਰੀ ਰਹੇਗੀ ਪਰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।