ਗੋਲਡਜ਼ ਜਿੰਮ ਵਿਖੇ ਅਮਰੀਕਾ ਕਬੱਡੀ ਟੀਮ ਦਾ ਸਨਮਾਨ

[JUGRAJ SINGH]

Prime VIP
Staff member

ਜਲੰਧਰ- ਚੌਥੇ ਵਿਸ਼ਵ ਕਬੱਡੀ ਕੱਪ 'ਚੋਂ ਤੀਜੇ ਸਥਾਨ ਤੇ ਆਈ ਅਮਰੀਕਾ ਦੀ ਕਬੱਡੀ ਟੀਮ ਦਾ ਗੋਲਡਜ਼ ਜਿੰਮ ਵਿਖੇ ਗਾਖਲ ਗਰੁੱਪ ਆਫ ਕੰਪਨੀਜ਼ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਯੂ.ਐਸ.ਏ ਕਬੱਡੀ ਫੈਡਰੇਸ਼ਨ ਕੈਲੇਫੋਰਨੀਆ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਦੀ ਅਗਵਾਈ ਹੇਠ ਆਈ ਇਸ ਟੀਮ ਦੇ ਸਾਰੇ ਖਿਡਾਰੀਆਂ ਦਾ ਸਨਮਾਨ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ ਵਲੋਂ ਕੀਤਾ ਗਿਆ।
ਇਸ ਮੌਕੇ ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਐਲਾਨ ਕੀਤਾ ਕਿ ਜੇਕਰ ਅਮਰੀਕਾ ਦੀ ਟੀਮ ਵਿਸ਼ਵ ਕਬੱਡੀ ਕੱਪ ਦੇ ਵਿੱਚੋਂ ਅਗਲੇ ਸਾਲ ਪਹਿਲਾ ਸਥਾਨ ਹਾਸਿਲ ਕਰਦੀ ਹੈ ਤਾਂ ਗਾਖਲ ਭਰਾਵਾਂ ਵਲੋਂ 11 ਲੱਖ ਦੇ ਨਗਦ ਇਨਾਮ ਦੇ ਨਾਲ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਮਨਵਿੰਦਰ ਸਿੰਘ ਬੱਲ, ਬਲਜੀਤ ਸਿੰਘ ਸੰਧੂ ਕੋਚ, ਨੱਥਾ ਸਿੰਘ ਗਾਖਲ, ਮਿਅੰਕ ਗੁਪਤਾ, ਦਵਿੰਦਰ ਸਿੰਘ ਰਣੀਆਂ, ਜਸਬੀਰ ਸਿੰਘ ਰਾਜਾ, ਜਤਿੰਦਰ ਸ਼ਰਮਾਂ, ਮੇਸ਼ੀ ਪਹਿਲਵਾਨ, ਪੰਜਾਬੀ ਗਾਇਕ ਜੱਸੀ ਸੋਹਲ ਤੇ ਕਾਲਾ ਟਰੇਸੀ ਤੇ ਹੋਰ ਹਾਜ਼ਰ ਸਨ।
 
Top