Punjab News ਜਦੋਂ ਗੁਰਬਖਸ਼ ਸਿੰਘ ਦੇ ਸਮਰਥਕ ਨੇ ਸਟੇਜ 'ਤੇ ਚੜ੍ਹ ਕ&#

[JUGRAJ SINGH]

Prime VIP
Staff member
ਲੁਧਿਆਣਾ- ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਟੇਜ 'ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਉਸ ਨੇ ਸਟੇਜ 'ਤੇ ਪਰਫੋਰਮ ਕਰ ਰਹੀ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹ ਬੋਲਣਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵਲੋਂ ਅਚਾਨਕ ਸਟੇਜ 'ਤੇ ਚੜ੍ਹ ਕੇ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹਣ ਦੀ ਘਟਨਾ ਨਾਲ ਗਾਇਕਾ ਬਿਲਕੁਲ ਘਬਰਾ ਗਈ। ਸਟੇਜ ਦੇ ਬਾਹਰ ਮੌਜੂਦ ਸਕਿਓਰਿਟੀ ਵਾਲੇ ਜਲਦੀ ਹੀ ਸਟੇਜ 'ਤੇ ਪਹੁੰਚ ਗਏ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਬਾਹਰ ਲੈ ਗਏ।
2013_12image_23_04_25315019114ldhh664-ll.jpg

ਜ਼ਿਕਰਯੋਗ ਹੈ ਕਿ ਸਟੇਜ 'ਤੇ ਚੜ੍ਹ ਕੇ ਮਾਈਕ ਖੋਹਣ ਵਾਲਾ ਸਿੱਖ ਵਿਅਕਤੀ ਜੇਲਾਂ 'ਚ ਸਜ਼ਾ ਕੱਟ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸਮਰਥਕ ਸੀ। ਉਹ ਸਟੇਜ 'ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਅਤੇ ਸਰਕਾਰ ਦੇ ਕੰਨਾਂ ਤੱਕ ਗੁਰਬਖਸ਼ ਸਿੰਘ ਦੀ ਆਵਾਜ਼ ਪਹੁੰਚਾਉਣਾ ਚਾਹੁੰਦਾ ਸੀ। ਇਸ ਵਿਅਕਤੀ ਨੇ ਮਾਈਕ ਖੋਹ ਕੇ ਕਿਹਾ ਕਿ ''ਇਕ ਬੰਦਾ ਮੌਤ ਦੇ ਕੰਢੇ ਤੇ ਖੜਾ ਹੈ ਤੁਹਾਨੂ ਕਬੱਡੀ ਮੈਚਾਂ ਦੀ ਪਈ ਹੈ ..ਇਸ ਦੇ ਦੋ ਪਰਿਵਾਰਕ ਮੈਬਰ ਪਹਿਲਾਂ ਵੀ ਸੰਘਰਸ਼ ਦੌਰਾਨ ਸਹੀਦ ਹੋ ਚੁਕੇ ਹਨ ..ਸੋ ਮੇਰੀ ਪੰਥ ਦਰਦੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਵੀਰ ਦੀ ਆਵਾਜ਼ ਸੁਣ ਕੇ ਕੋਈ ਕਾਰਵਾਈ ਕੀਤੀ ਜਾਏ।
ਇਸ ਘਟਨਾ ਤੋਂ ਬਾਅਦ ਕੁਝ ਦੇਰ ਲਈ ਪ੍ਰੋਗਰਾਮ ਵਿਚ ਰੁਕਾਵਟ ਪੈਦਾ ਹੋ ਗਈ। ਇੰਨੇ ਹਾਈ ਸਕਿਓਰਿਟੀ ਵਾਲੇ ਪ੍ਰੋਗਰਾਮ 'ਚ ਇਸ ਤਰ੍ਹਾਂ ਕਿਸੇ ਵਿਅਕਤੀ ਦਾ ਸਟੇਜ 'ਤੇ ਚੜ੍ਹਨਾ ਅਤੇ ਪਰਫਾਰਮ ਕਰ ਰਹੀ ਗਾਇਕਾ ਕੋਲੋਂ ਮਾਈਕ ਖੋਣਾ ਸੁਰੱਖਿਆ ਵਿਵਸਥਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹਾ ਕਰ ਗਿਆ।
[/img][/B]
 
Top