Punjab News ਆਈ ਸੀ ਕਿਸੇ ਦੀ, ਗਈ ਕਿਸੇ ਹੋਰ ਨਾਲ...

Gill Saab

Yaar Malang
ਕਾਦੀਆਂ (ਲੁਕਮਾਨ)- ਕਹਿੰਦੇ ਨੇ ਕਿ ਰਿਸ਼ਤੇ ਅਸਮਾਨਾਂ 'ਚ ਬਣਦੇ ਹਨ, ਜਿਸ ਨੂੰ ਵਿਗੜਨ ਅਤੇ ਤੋੜਨ 'ਚ ਕੋਈ ਨਹੀਂ ਰੋਕ ਸਕਦਾ। ਇਸੇ ਪ੍ਰਕਾਰ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦ ਵਿਆਹ ਤੋਂ ਪਹਿਲਾਂ ਲੜਕੇ ਵਾਲੇ ਲੜਕੀ ਦੀ ਪਸੰਦ ਮੁਤਾਬਕ ਵਰੀ ਪਸੰਦ ਕਰਵਾਉਣ ਲਈ ਲੜਕੀ ਨੂੰ ਇਕ ਦੁਕਾਨ 'ਚ ਲਿਆਏ। ਦੁਕਾਨਦਾਰ ਵਰੀ ਦਾ ਸਾਮਾਨ ਵਿਖਾ ਹੀ ਰਿਹਾ ਸੀ ਕਿ ਦੁਕਾਨ ਤੋਂ ਬਾਹਰ ਇਕ ਨੌਜਵਾਨ ਕਾਰ ਲੈ ਕੇ ਆਇਆ ਅਤੇ ਲੜਕੀ ਦੁਕਾਨ 'ਚੋਂ ਨਿਕਲ ਕੇ ਕਾਰ 'ਚ ਬੈਠ ਗਈ। ਭਰੇ ਬਾਜ਼ਾਰ 'ਚ ਦੋਵੇਂ ਪਰਿਵਾਰਾਂ ਦੀ ਮੌਜੂਦਗੀ 'ਚ ਲੜਕੇ ਦੀ ਇਸ ਬਹਾਦਰੀ ਨੂੰ ਵੇਖਦਿਆਂ ਪੂਰੇ ਸ਼ਹਿਰ 'ਚ ਅੱਗ ਵਾਂਗ ਇਹ ਸਮਾਚਾਰ ਫ਼ੈਲ ਗਿਆ । ਨੌਜਵਾਨ ਕੁੜੀ ਨੂੰ ਦਿਨ ਦਿਹਾੜੇ ਭਜਾ ਕੇ ਲੈ ਗਿਆ। ਬਾਅਦ 'ਚ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਲੜਕੀ ਬਹੁਤ ਹੀ ਪੜ੍ਹੀ ਲਿਖੀ ਸੀ, ਘਟ ਪੜ੍ਹੇ ਲਿਖੇ ਆਪਣੇ ਮੰਗੇਤਰ ਨਾਲ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਸ਼ਹਿਰ 'ਚ ਲੜਕੀ ਦੇ ਅਗਵਾ ਹੋਣ ਦੇ ਫ਼ੈਲੇ ਸਮਾਚਾਰ ਸਬੰਧੀ ਜਦ ਸਥਾਨਕ ਥਾਣਾ ਮੁਖੀ ਸ਼ਰਮਿੰਦਰਜੀਤ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਬਾਲਗ ਸੀ, ਉਹ ਖੁਦ ਫ਼ੈਸਲਾ ਕਰ ਸਕਦੀ ਹੈ, ਦੂਸਰੇ ਪਾਸੇ ਲੜਕੀ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।
 
Top