Punjab News ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ

Gill Saab

Yaar Malang
ਭੋਗਪੁਰ - ਜ਼ਿਲਾ ਜਲੰਧਰ ਦੇ ਪਿੰਡ ਬਹਿਰਾਮ ਸਰਿਸ਼ਤਾ ਦੇ ਵਸਨੀਕ ਪੰਜਾਬੀ ਕਬੱਡੀ ਖਿਡਾਰੀ ਦੀ ਦੁਬਈ 'ਚ ਇਕ ਹਾਦਸੇ 'ਚ ਮੌਤ ਹੋ ਗਈ, ਜਿਸਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪਿੰਡ ਬਹਿਰਾਮ ਵਿਖੇ ਕਰ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਲਵਪ੍ਰੀਤ ਸਿੰਘ ਪੁੱਤਰ ਦਲਵੀਰ ਸਿੰਘ ਉਮਰ 22 ਸਾਲ ਵਾਸੀ ਪਿੰਡ ਤੇ ਡਾਕਖਾਨਾ ਬਹਿਰਾਮ ਸਰਿਸ਼ਤਾ ਬੀਤੇ ਦੋ ਮਹੀਨਿਆਂ ਤੋਂ ਦੁਬਈ ਗਿਆ ਸੀ ਤੇ ਕੰਮ ਸੰਬੰਧੀ ਉਥੇ ਹੀ ਰਹਿ ਰਿਹਾ ਸੀ। ਦੁਬਈ ਦੀ ਇਕ ਕੰਪਨੀ ਵਿਚ ਕੰਮ ਕਰਦੇ ਸਮੇਂ ਹਾਦਸੇ 'ਚ ਇਸ ਨੌਜਵਾਨ ਦੀ ਮੌਤ ਹੋ ਗਈ।
 
Top