ਜੁਦਾਈ ਜੀਣ ਨਹੀ ਦਿੰਦੀ, ਆਸ ਮਰਨ ਨਹੀ ਦਿੰਦੀ..

Jeeta Kaint

Jeeta Kaint @
ਜੁਦਾਈ ਜੀਣ ਨਹੀ ਦਿੰਦੀ,
ਆਸ ਮਰਨ ਨਹੀ ਦਿੰਦੀ..
ਕਿਸਮਤ ਜਿੱਤਣ ਨਹੀ ਦਿੰਦੀ,
ਹਿੰਮਤ ਹਰਨ ਨਹੀ ਦਿੰਦੀ ..
ਖੁਦਾਈ ਡੁੱਬਣ ਨਹੀ ਦਿੰਦੀ,
ਲੁਕਾਈ ਤਰਨ ਨਹੀ ਦਿੰਦੀ ..
ਵੀਰਾਨੀ ਜਾਣ ਨਹੀ ਦਿੰਦੀ,
ਬਸਤੀ ਸ਼ਰਨ ਨਹੀ ਦਿੰਦੀ ..
ਜਾਂ ਲਾਵਾਂ ਮੱਲਮ੍ਹ ਸ਼ੂਲਾਂ ਦੀ,
ਜਖਮ ਜੋ ਭਰਨ ਨਹੀ ਦਿੰਦੀ ..
ਮੈਂ ਜੀਹਦੇ ਚਰਨੀ ਸਿਰ ਧਰਿਆ,
ਓ ਭੈੜੀ ਚਰਨ ਨਹੀ ਦਿੰਦੀ ..
ਮੌਤ ਵੀ ਲਾਰਾ ਲਾਉਦੀ ਏ,
ਨੂੰ ਮਰਨ ਨਹੀ ਦਿੰਦੀ ...
 
Top