ਮਿਜ਼ੋਰਮ 'ਚ ਕਾਂਗਰਸ ਨੂੰ ਮਿਲੀ ਜਿੱਤ

Gill Saab

Yaar Malang
40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਚੋਣਾਂ ਨੂੰ ਕਾਂਗਰਸ ਨੇ ਜਿੱਤ ਲਿਆ ਹੈ। ਹੁਣ ਤੱਕ ਐਲਾਨ 26 ਨਤੀਜਿਆਂ 'ਚੋਂ 23 ਕਾਂਗਰਸ ਦੇ ਪੱਖ 'ਚ ਗਏ ਹਨ, ਜਦੋਂ ਕਿ 3 ਸੀਟਾਂ 'ਤੇ ਮਿਜ਼ੋ ਨੈਸ਼ਨਲ ਫਰੰਟ ਨੇ ਕਬਜ਼ਾ ਕਮਾਇਆ ਹੈ, ਇਸ ਤੋਂ ਇਲਾਵਾ 4 ਸੀਟਾਂ ਦੇ ਰੁਝਾਨਾਂ 'ਚ 3 'ਤੇ ਕਾਂਗਰਸ ਜਦੋਂ ਕਿ ਐੱਮ. ਐੱਨ. ਐੱਫ. 1 'ਤੇ ਅੱਗੇ ਹਨ। ਮੁੱਖ ਮੰਤਰੀ ਲਲਥਨਹਵਲਾ ਸ਼ੇਰਚਿਪ ਅਤੇ ਹਰਾਂਗਤੁਰਜੋ ਦੋਵੇਂ ਹੀ ਸੀਟਾਂ ਜਿੱਤ ਗਏ ਹਨ, ਉਹ ਇਨ੍ਹਾਂ ਦੋਹਾਂ ਹੀ ਸੀਟਾਂ 'ਤੇ ਚੋਣਾਂ ਲੜੇ ਸਨ। ਸ਼ੇਰਚਿਪ 'ਚ ਲਲਥਨਹਵਲਾ ਨੇ ਆਪਣੇ ਕਰੀਬੀ ਮੁਕਾਬਲੇਬਾਜ਼ ਅਤੇ ਐੱਮ. ਐੱਨ. ਐੱਫ. ਦੇ ਉਮੀਦਵਾਰ ਲਾਲਰਾਮਜਾਉਵਾ ਨੂੰ 734 ਵੋਟਾਂ ਦੇ ਅੰਤਰ ਨਾਲ ਹਰਾਇਆ। ਇਸ ਉਮੀਦਵਾਰ ਦੇ ਹਿੱਸੇ 'ਚ 4.985 ਵੋਟ ਆਏ ਹਨ। ਹਰਾਂਗਤੁਰਜੋ 'ਚ ਮੁੱਖ ਮੰਤਰੀ ਨੇ ਮਿਜ਼ੋਰਮ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਲਾਲਥਾਂਸਾਂਗਾ ਨੂੰ 1, 638 ਵੋਟਾਂ ਨਾਲ ਹਰਾਇਆ ਹੈ। ਲਲਥਨਹਵਲਾ ਨੂੰ 5173 ਵੋਟ ਮਿਲੇ। ਚਾਰ ਵਾਰ ਮੁੱਖ ਮੰਤਰੀ ਰਹਿ ਚੁਕੇ ਲਲਥਨਹਵਲਾ ਆਪਣੇ ਲਗਾਤਾਰ ਦੂਜੇ ਕਾਰਜਕਾਲ ਲਈ ਚੋਣਾਂ ਲੜ ਰਹੇ ਸਨ।
 
Top