ਸੋਨੀਆਂ ਤੇ ਮੋਹਣੇ ਦੇ ਵੀ ਦਿਨ ਰਹਿਗੇ ਥੋੜੇ ਜੀ

→ ✰ Dead . UnP ✰ ←

→ Pendu ✰ ←
Staff member
ਸ਼ੀਲਾ ਦੀ ਸਿਆਸਤ ਵੀ ਨਾ ਆਈ ਕੰਮ ਜੀ
ਪਾਣੀ ਵਾਂਗ ਭਾਂਵੇ ਸੀ ਪਿਆਈ ਰੰਮ ਜੀ
ਜਨਤਾ ਨੇ ਆਪਣਾ ਦਿਖਾਇਆ ਦਮ ਜੀ
15 ਸਾਲ ਆਖਰ ਸੀ ਲੁਹਾਇਆ ਚੰਮ ਜੀ
ਕਾਂਗਰਸੀਆਂ ਦੀਆ ਹੋਈਆਂ ਅੱਖਾਂ ਨਮ ਜੀ
ਉੱਡਦੇ ਅਸਮਾਨੀ, ਡਿੱਗੇ ਕਰਕੇ ਧੜੰਮ ਜੀ
ਦਿੱਲੀ ਵਾਲਿਆਂ ਨੇ ਕੀਤਾ ਅੱਜ ਚੰਗਾ ਕੰਮ ਜੀ!!!!!

ਦਲੇਰੇ ਦੀ ਵੀ ਮਹਿੰਦੀ ਚੰਗੀ ਤਰਾਂ ਚੜੀ ਨਾ
ਗਾਉਣ ਵਾਲੇ ਨੇ ਲੋਕਾਂ ਦੀ ਰਮਜ਼ ਪੜੀ ਨਾ
ਦੰਗਾ ਪੀੜਤਾਂ ਦੀ ੩੦ ਸਾਲ ਬਾਂਹ ਫੜੀ ਨਾ
ਪੱਪੂ ਦੀਆਂ ਜ਼ੱਬਲੀਆਂ ਵੀ ਨਾ ਕਿਸੇ ਸੁਣੀਆਂ
ਸਿਰੇ ਦਾ ਸੀ ਭੌਂਦੂ, ਪਰ ਬਣਦਾ ਸੀ ਗੁਣੀਆਂ
ਪੱਪੂ ਉੱਤੇ ਹੱਸੇ ਯਾਰੋ ਹੁਣ ਸਾਰੀ ਦੁਨੀਆ!!!!!

ਸੋਨੀਆਂ ਤੇ ਮੋਹਣੇ ਦੇ ਵੀ ਦਿਨ ਰਹਿਗੇ ਥੋੜੇ ਜੀ
ਸੋਚਾਂ ਦੇ ਤੇ ਇਹਨਾ ਬੜੇ ਹੀ ਭਜਾਏ ਘੋੜੇ ਜੀ
ਬੋਰੀਆ ਬਿਸਤਰ ਚੱਕ ਸਮਝੋ ਇਹ ਦੌੜੇ ਜੀ
ਮੋਦੀ, ਯਾਦਵਾਂ ਦੇ ਵੀ ਕਾਸ਼ ਕੋਈ ਮਾਰੇ ਰੋੜੇ ਜੀ
ਬਾਦਲਾਂ ਦਾ ਵੀ ਸੰਧੂ ਹੁਣ ਆਕੇ ਕੋਈ ਹੰਕਾਰ ਤੋੜੇ ਜੀ!!!!


ਜੁਗਰਾਜ ਸਿੰਘ
 
Top