ਮੰਨਦੇ ਹਾਂ ਪੁੱਤਰਾਂ ਵਾਂਗੂੰ ਧੀਆ ਦੀ ਵੀ ਲੋੜ ਬੜੀ,

Jeeta Kaint

Jeeta Kaint @
ਮੰਨਦੇ ਹਾਂ ਪੁੱਤਰਾਂ ਵਾਂਗੂੰ ਧੀਆ
ਦੀ ਵੀ ਲੋੜ ਬੜੀ,
ਪਰ ਦੁਨੀਆ ਦੇ ਵਿੱਚ ਦਾਜ
ਮੰਗਣ ਦੀ ਵੀ ਹੋੜ ਬੜੀ,
ਕਦੇ ਕਿਸੇ ਬਾਬਲ ਨੂੰ ਧੀ ਦੇ
ਵਿਆਹ ਦਾ ਡਰ ਨਾ ਦੇਵੀ,
ਧੀਆ ਅਤੇ ਗਰੀਬੀ ਰੱਬਾ ਇੱਕੋ
ਘਰ ਨਾ ਦੇਵੀ,
ਵਿਆਹ ਵੇਲੇ ਸਹੁਰੇ ਜਦ
ਪੁੱਤਰਾ ਦੇ ਮੁੱਲ ਪਾਉਦੇ,
ਮਾਪੇ ਜਾਣਦੇ ਕਰਜਾ ਚੱਕ ਕੇ
ਉਹ ਧੀਆ ਕਿਵੇ ਵਿਆਹੁਦੇ,
ਕਿਸੇ ਧੀ ਦੇ ਬਾਬਲ ਦੀ ਪੱਗ
ਲਾਲਚੀਆ ਦੇ ਪੈਰੀ ਧਰ
ਨਾ ਦੇਵੀ,
ਧੀਆ ਅਤੇ ਗਰੀਬੀ ਰੱਬਾ ਇੱਕੋ
ਘਰ ਨਾ ਦੇਵੀ,
ਕਦੇ ਕੋਈ ਸੱਸ ਕਿਉ
ਨੀ ਅੱਗ ਵਿੱਚ ਸੜਦੀ,
ਹਰ ਵਾਰੀ ਧੀ ਕਿਸੇ
ਦੀ ਬਲੀ ਦਾਜ ਦੀ ਚੜਦੀ,
ਧੀਆ ਗਊਆ
ਦੀ ਜਿੰਦਗੀ ਦੁੱਖਾਂ ਦੇ ਨਾਲ
ਭਰ ਨਾ ਦੇਵੀ,
ਧੀਆ ਅਤੇ ਗਰੀਬੀ ਰੱਬਾ ਇੱਕੋ
ਘਰ ਨਾ ਦੇਵੀ..
 
Top