ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,

Jeeta Kaint

Jeeta Kaint @
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,

ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।

ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,

ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।

ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,

ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।

ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,

ਮੇਰੀ ਕਬਰ ਤੇ " ਗੈਰੀ " ਕਰਦਾ ਆਰਾਮ” ਲਿਖ ਦੇਣਾ
 
Top