ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ

Yaar Punjabi

Prime VIP
ਜਦੋ ਵਿਸਵ ਯੁੱਧ ਚ ਤੈਨੂੰ ਲੋੜ ਸੀ ਸਾਡੀ
ਉਦੋ ਤਾ ਅਸੀ ਤੇਰੀ ਛੱਡ ਭੱਜੇ ਰਿਆਸਤ ਨਾ
ਅੱਜ ਸਾਨੂੰ ਲੋੜ ਹੈ ਤੇਰੀ ਤਾ ਤੂੰ
ਦੇਵੇ ਦਸਤਾਰ ਬੰਨਣ ਦੀ ਵੀ ਇਜਾਜਤ ਨਾ
ਭੁੱਲ ਗਿਆ ਸਿੱਖਾ ਦੀਆ ਕੁਰਬਾਨੀਆ
ਫਰਾਂਸ ਦੀ ਤਾ ਇਹ ਸਰਾਫਤ ਨਾ"
ਆਪਣੇ ਵਿਰਸੇ ਨਾਲ ਜੋ ਦੂਜੇ ਵਿਰਸੇ ਦਾ ਸਤਿਕਾਰ ਕਰੇ
ਇਤਿਹਾਸ ਹੁੰਦੇ ਮਹਾਨ ਉਹਨਾ ਸਰਕਾਰਾ ਦੇ

ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ

ਸਾਰੇ ਸਕੂਲ ਚ ਮੈ ਇੱਕਲਾ ਪੱਟਕਾ ਬੰਨ ਆਇਆ ਕਰਦਾ ਸੀ
ਤਾਹੀੳ ਮਜਾਕ ਦਾ ਪਾਤਰ ਮੈ ਬਣ ਜਾਇਆ ਕਰਦਾ ਸੀ
ਕਿਸੇ ਕੋਲੋ ਲਾਦੇਨ ਤੇ ਕਿਸੇ ਕੋਲੋ ਕੁੱਝ ਕਹਾਇਆ ਕਰਦਾ ਸੀ
ਉਹ ਨਾ ਸਮਝਦੇ ਮੈ ਤਾ ਆਪਣੇ ਬਾਰੇ ਸਮਝਾਇਆ ਕਰਦਾ ਸੀ
ਪੱਗ ਬੰਨਕੇ ਕਾਲਜ ਜਾਣੋ ਘਬਰਾਇਆ ਕਰਦਾ ਸੀ"
ਕੱਢਤਾ ਸੀ ਉਹਨਾ ਮੈਨੂੰ ਵਿੱਚ ਪਰੇਡ ਚੋ
ਕਿਉਕਿ ਦਿਸਦਾ ਸੀ ਅਲੱਗ ਮੈ ਵਿੱਚ ਪਰੇਡ ਲਾਇਨਾ ਕਤਾਰਾ ਦੇ

ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ

ਸੁੱਖ ਦਿੱਤੇ ਇਸ ਸੋਹਣੇ ਦੇਸ ਦੀਆ ਛਾਵਾ ਨੇ
ਤੇ ਅਸੀ ਕੀਤੀਆ ਇਸ ਦੇਸ ਲਈ ਹੀ ਦੁਆਵਾ ਨੇ
ਫਿਰ ਜੋ ਗੁਨਾਹ ਅਸੀ ਕੀਤੇ ਨਾ ਉਹਦੀਆ ਕਿਉ ਮਿਲੀਆ ਸਜਾਵਾ ਨੇ"
ਮਨਦੀਪ ਕਿੰਨੇ ਹੀ ਬੇਕਸੂਰ ਸਿੱਖ ਮਰੇ
ਕਿਉ ਬਾਅਦ ਨੋ ਗਿਆਰਾ[9/11] ਦੇ

ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ

 

[JUGRAJ SINGH]

Prime VIP
Staff member
Re: ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦ&#2631

tfs...........
 
Top