ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ

→ ✰ Dead . UnP ✰ ←

→ Pendu ✰ ←
Staff member
ਸੋਹਣੀ ਕੁੜੀ ਚਾਹੀਦੀ ਹੈ.. ਕਲੀਨ ਸ਼ੇਵਨ ਗੁਰਸਿਖ ਮੁੰਡੇ ਲਈ ! (ਵਿਆਹ ਦਾ ਇਸ਼ਤਿਹਾਰ ਪੜ ਕੇ ਗੁਰਪ੍ਰੀਤ ਕੌਰ ਹੈਰਾਨ ਰਹ ਗਈ) ! ਗੁਰਪ੍ਰੀਤ ਨੇ ਮਨ ਹੀ ਮਨ ਕੁਛ ਫੈਸਲਾ ਕੀਤਾ !

ਦੋ ਦਿਨ ਬਾਅਦ ਓਹ ਲੋਗ ਮੁੰਡਾ ਵੇਖਣ ਗਏ …. ਮੁੰਡੇ ਦਵਿੰਦਰ ਨੇ ਦਾਹੜੀ ਥੋੜੀ ਥੋੜੀ ਰਖੀ ਹੋਈ ਸੀ ਤੇ ਕੁੜੀ ਵੇਖਣ ਪੱਗ ਬੰਨ੍ਹ ਕੇ ਆਇਆ ਸੀ ! ਘਰ ਵਾਲਿਆ ਦੀ ਮਰਜੀ ਨਾਲ ਦੋਵੇਂ ਥੋੜੀ ਦੇਰ ਲਈ ਲਾਂਭੇ ਜਾ ਕੇ ਬਹ ਗਏ !

ਗੁਰਪ੍ਰੀਤ : ਜੇਕਰ ਤੁਹਾਨੂੰ ਬੁਰਾ ਨਾ ਲੱਗੇ ਮੈਂ ਇੱਕ ਗੱਲ ਪੁਛਾਂ ?

ਦਵਿੰਦਰ : ਹਾਂਜੀ ਪੁਛੋ !

ਗੁਰਪ੍ਰੀਤ : ਤੁਸੀਂ ਆਪਣੇ ਆਪ ਨੂੰ ਗੁਰਸਿਖ ਲਿਖਿਆ ਸੀ ਇਸ਼ਤਿਹਾਰ ਵਿਚ ਪਰ ਇਹ ਕੇਸ਼ ਕਿਓਂ ਕੱਟੇ ਹੋਏ ਨੇ ?

ਦਵਿੰਦਰ : ਸਿੱਖੀ ਤੇ ਦਿਲ ਦੀ ਹੁੰਦੀ ਹੈ ! ਬਾਕੀ ਤੇ ਸਭ ਦਿਖਾਵਾ ਹੈ ! ਮੈਂ ਦਿਲੋਂ ਸਿਖ ਹਾਂ ! ਨਾਲ ਦੇ ਮੁੰਡੇ ਕੁੜੀਆਂ ਕਹਿੰਦੇ ਸੀ ਕੀ ਜਮਾਨੇ ਨਾਲ ਜੇਕਰ ਚਲਣਾ ਹੈ ਤਾਂ ਸਾਡੇ ਵਰਗਾ ਹੋ ਜਾ ! ਅੱਜ ਕਲ ਇਹੀ ਫੇਸ਼ਨ ਹੈ, ਵੇਖੋ ਪੰਜਾਬ ਦੇ ਇਤਨੇ ਸਾਰੇ ਗਾਇਕ ਇਸੀ ਤਰਾਂਹ ਦੇ ਲੁਕ ਦੇ ਹੀ ਹਨ ! ਪੰਜਾਬੀ ਫਿਲਮਾਂ ਹੋਣ ਜਾਂ ਹਿੰਦੀ ਫਿਲਮਾਂ ਦੇਖੋ ਅੱਜ-ਕਲ… ਸਰਦਾਰ ਹੀਰੋ ਤੇ ਉਸਦੇ ਦੋਸਤ ਇਸੀ ਲੁਕ ਵਾਲੇ ਹੁੰਦੇ ਨੇ ! ਨਾਲੇ ਜਿਸ ਸੰਗਤ ਵਿਚ ਬਹਿੰਦੇ ਹਾਂ ਓਹੋ ਜਿਹਾ ਰੂਪ ਧਰ ਲੈਂਦੇ ਹਾਂ .. ਸਰਦਾਰਾਂ ਵਿਚ ਪੱਗ ਬੰਨ ਲਈ ਤੇ ਬਾਕੀਆਂ ਵਿਚ ਫੇਸ਼ਨੇਬਲ ਲੁੱਕ ! ਓਹ ਕਿਹੜੀ ਕਹਾਵਤ ਸੀ ‘ਜੈਸਾ ਦੇਸ਼ ਵੈਸਾ ਭੇਸ਼” ! (ਹਸਦਾ ਹੈ !) ਤੁਸੀਂ ਵੀ ਕਿਹੜੀਆਂ ਦਕਿਆਨੂਸੀ ਗੱਲਾਂ ਵਿਚ ਪੈ ਗਏ ਹੋ ?

ਗੁਰਪ੍ਰੀਤ : ਧਰਮ ਕੋਈ ਵੀ ਮਾੜਾ ਨਹੀ ਪਰ ਉਸ ਵਿਚਲੇ ਮੁਢਲੇ ਅਸੂਲ ਹੀ ਜੇਕਰ ਕੋਈ ਮੰਨਣ ਤੋਂ ਇਨਕਾਰੀ ਹੋਵੇ ਤੇ ਫਿਰ ਤਾਂ ਓਹ ਇੱਕ ਮੌਕਾ-ਪ੍ਰਸਤ ਅੱਤੇ ਭਗੋੜਾ ਕਿਸਮ ਦਾ ਇਨਸਾਨ ਹੋਇਆ ! ਜੋ ਆਪਣੇ ਧਰਮ ਵਿਚ ਹੀ ਪੱਕਾ ਨਹੀ ਤੇ ਉਸ ਪਾਸੋ “ਵਫਾ” ਦੀ ਕੀ ਉੰਮੀਦ ਕਿੱਤੀ ਜਾਵੇ ? ਤੁਸੀਂ ਜੇਕਰ ਇੱਕ ਪਾਸੇ ਲੱਗ ਜਾਂਦੇ ਤੇ ਗੱਲ ਕੁਛ ਸਮਝ ਵੀ ਆ ਜਾਂਦੀ ਪਰ ਤੁਹਾਨੂੰ ਤੇ ਦੋਵੇਂ ਹੱਥਾਂ ਵਿਚ ਲੱਡੂ ਚਾਹੀਦਾ ਹੈ ! ਤੁਹਾਡਾ ਤੇ ਓਹ ਹਾਲ ਹੋ ਗਿਆ ਹੈ ਕੀ “ਨਾ ਇਧਰ ਕੇ ਰਹੇ … ਨਾ ਉਧਰ ਕੇ ਰਹੇ” ਤੇ ਵਿਚ੍ਲੇਆਂ ਦਾ ਹਾਲ ਤੇ ਤੁਹਾਨੂੰ ਪਤਾ ਹੀ ਹੋਣਾ ਹੈ ? ਕੇਸ਼ ਅਤੇ ਦਸਤਾਰ ਸਿੱਖੀ ਦੀ ਨੀਂਹ ਹਨ ਤੇ ਜਿਸ ਘਰ ਦੀ ਨੀਂਹ ਪੱਕੀ ਹੋਵੇ ਓਹੀ ਘਰ ਪੱਕਾ ਹੁੰਦਾ ਹੈ !

ਦਵਿੰਦਰ : ਤੁਸੀਂ ਮੇਰੇ ਨਾਲ ਵਿਆਹ ਦੀ ਗੱਲ ਕਰਨ ਆਏ ਹੋ ਜਾਂ “ਸਤਸੰਗ” ਕਰਨ ?

ਗੁਰਪ੍ਰੀਤ : ਮਿਆਂ-ਬੀਬੀ ਦਾ ਰਿਸ਼ਤਾ ਆਪਣੇ ਆਪ ਵਿਚ ਸਤਸੰਗ ਹੀ ਹੁੰਦਾ ਹੈ ਜੋ ਜੀਵਨ ਭਰ ਚਲਦਾ ਹੈ ! ਝੂਠ ਦੇ ਸਿਰ ਤੇ ਇਹ ਰਿਸ਼ਤੇ ਨਹੀ ਚਲਦੇ ! ਤੁਸੀਂ ਆਪਣੇ ਆਪ ਨੂੰ ਗੁਰਸਿਖ ਦਸਿਆ ਹੈ ਪਰ ਤੁਹਾਡੀ ਸ਼ਕਲ ਤੇ ਅਕਲ ਤੁਹਾਡੇ ਪਿਤਾ ਗੁਰੂ ਨਾਲ ਨਹੀ ਰਲਦੀ ! ਜੋ ਆਪਣੇ ਪਿਤਾ ਦਾ ਨਹੀ ਹੋਇਆ ਓਹ ਮੇਰਾ ਕਿਵੇਂ ਹੋ ਕੇ ਰਹੇਗਾ ? ਜਿਸ ਪਤਿਤਪੁਣੇ ਵਿਚੋਂ ਤੁਸੀਂ ਖੁਸ਼ੀਆਂ ਭਾਲ ਰਹੇ ਹੋ ਓਹ ਇੱਕ ਛਲਾਵੇ ਤੋਂ ਵਧ ਕੁਛ ਵੀ ਨਹੀ ! ਵਿਸ਼ੇ-ਵਿਕਾਰਾਂ ਕਰਕੇ ਆਪਣੇ ਗੁਰੁ ਨੂੰ ਪਿਠ ਦੇਣੀ ਕੋਈ ਸਿਆਨਪ ਨਹੀ ! ਬਾਕੀ ਤੁਸੀਂ ਆਪ ਸਿਆਣੇ ਹੋ, ਆਪਣਾ ਭਲਾ-ਬੁਰਾ ਆਪ ਸੋਚ ਸਕਦੇ ਹੋ ! ਮੇਰੇ ਵੱਲੋਂ ਨਾਂਹ ਹੀ ਸਮਝੋ ਮੈਂ ਛੋਟੀ ਖੁਸ਼ੀਆਂ ਲਈ ਆਪਣੇ ਗੁਰੁ ਦੀ ਸਿਖ ਹੋਣ ਦੀ ਵੱਡੀ ਖੁਸ਼ੀ ਕੁਰਬਾਨ ਨਹੀ ਕਰ ਸਕਦੀ ! ਚੰਗਾ .. ਸਤ ਸ਼੍ਰੀ ਅਕਾਲ !

ਸਤ ਸ਼੍ਰੀ ਅਕਾਲ ਦਾ ਜਵਾਬ ਬੁਝੇ ਮਨ ਨਾਲ ਦੇ ਕੇ ਦਵਿੰਦਰ ਅੰਦਰੋਂ ਸਭ ਕੁਛ ਪਤਾ ਹੁੰਦੇ ਹੋਏ ਵੀ ਦੁਨਿਆਵੀ ਮੋਹ ਛੱਡ ਨਹੀ ਪਾਉਂਦਾ ! ਗੁਰਪੀਤ ਵੀ ਇਹੋ ਜਿਹੇ ਕਿਤਨੇ ਹੀ ਦਵਿੰਦਰਾਂ ਦੀ ਦਸ਼ਾ ਸੁਧਾਰਨ ਲਈ ਗੁਰੁ ਅੱਗੇ ਅਰਦਾਸ ਕਰਦੀ ਹੈ !





ਬਲਵਿੰਦਰ ਸਿੰਘ ਬਾਈਸਨ
 
Top