ਦਿਸਦੇ ਨਾ ਸੂਰਮੇ, ਜੋ ਸੀ ਬਚਨਾ ਦੇ ਪੱਕੇ...
ਇੱਕੀਆਂ ਦੁੱਕੀਆਂ ਪ੍ਰਧਾਨ, ਨਾ ਲੱਭਣ ਯੱਕੇ...
ਬਿਨ ਹਨੇਰੀ ਉੱਡ ਗਏ ਕਈਆਂ ਦੇ ਫੱਕੇ,
ਲਾਸ਼ ਵੀ ਨਾ ਲੱਭੀ, ਜੋ ਚੜ ਗਏ ਧੱਕੇ...
ਕਿਸ ਪਾਈ ਬਾਤ ਜੋ ਚੜ ਗਏ ਫਾਂਸੀ,
ਬਾਪੂ ਬਣੇ ਮੁਲਖ ਦੇ, ਜਿੰਨਾ ਚਰਖੇ ਕੱਤੇ..
ਜੱਟ ਕਰਨ ਖੁਦਕਸ਼ੀਆ, ਹੋਏ ਬੰਜਰ ਖੱਤੇ,
ਪਾਣੀ ਸਾਡੇ ਦੇ ਕੋਈ ਹੋਰ ਮੋੜਗਿਆ ਨੱਕੇ...
ਅਸੀ ਐਵੇਂ ਹੱਥੀਂ ਦੁੱਧ ਪਿਲਾਉਦੇਂ ਰਹੇ,
ਪਰ ਕਿਸਦੇ ਬਣਦੇ ਨੇ ਇਹ ਸੱਪ ਖੜੱਪੇ...
ਬੋਲੇ ਕੰਨ ਸਰਕਾਰ ਦੇ, ਜਾਂ ਆਏ ਝੱਪੇ,
ਹਰ ਥਾਂ ਤੇ ਅਸੀ ਹਾੜੇ ਕੱਢ ਕੱਢ ਥੱਕੇ...
ਹੱਥ ਪਾ ਗਏ ਸਾਡੀ ਇੱਜਤ ਨੂੰ ਦਾਅਖੋਰੇ,
ਢਿੱਡ ਜਿੰਨਾ ਦੇ ਨੰਗੇ, ਸੰਧੂ ਅਸਾਂ ਨੇ ਢੱਕੇ...
ਇੱਕੀਆਂ ਦੁੱਕੀਆਂ ਪ੍ਰਧਾਨ, ਨਾ ਲੱਭਣ ਯੱਕੇ...
ਬਿਨ ਹਨੇਰੀ ਉੱਡ ਗਏ ਕਈਆਂ ਦੇ ਫੱਕੇ,
ਲਾਸ਼ ਵੀ ਨਾ ਲੱਭੀ, ਜੋ ਚੜ ਗਏ ਧੱਕੇ...
ਕਿਸ ਪਾਈ ਬਾਤ ਜੋ ਚੜ ਗਏ ਫਾਂਸੀ,
ਬਾਪੂ ਬਣੇ ਮੁਲਖ ਦੇ, ਜਿੰਨਾ ਚਰਖੇ ਕੱਤੇ..
ਜੱਟ ਕਰਨ ਖੁਦਕਸ਼ੀਆ, ਹੋਏ ਬੰਜਰ ਖੱਤੇ,
ਪਾਣੀ ਸਾਡੇ ਦੇ ਕੋਈ ਹੋਰ ਮੋੜਗਿਆ ਨੱਕੇ...
ਅਸੀ ਐਵੇਂ ਹੱਥੀਂ ਦੁੱਧ ਪਿਲਾਉਦੇਂ ਰਹੇ,
ਪਰ ਕਿਸਦੇ ਬਣਦੇ ਨੇ ਇਹ ਸੱਪ ਖੜੱਪੇ...
ਬੋਲੇ ਕੰਨ ਸਰਕਾਰ ਦੇ, ਜਾਂ ਆਏ ਝੱਪੇ,
ਹਰ ਥਾਂ ਤੇ ਅਸੀ ਹਾੜੇ ਕੱਢ ਕੱਢ ਥੱਕੇ...
ਹੱਥ ਪਾ ਗਏ ਸਾਡੀ ਇੱਜਤ ਨੂੰ ਦਾਅਖੋਰੇ,
ਢਿੱਡ ਜਿੰਨਾ ਦੇ ਨੰਗੇ, ਸੰਧੂ ਅਸਾਂ ਨੇ ਢੱਕੇ...