ਹੱਸ ਕੇ ਰੁਆ ਗਏ ਉਹ

deepmisson

kuldeep singh
ਹੱਸ ਕੇ ਰੁਆ ਗਏ ਉਹ,
ਭਰ ਸਾਹਾਂ ਚ ਆਹ ਗਏ ਉਹ,
ਸੰਦਲੀ ਿਕਰਨ ਦਾ ਿਰਸ਼ਤਾ ,
ਨੇਿਰਆਂ ਨਾਲ ਪਾ ਗਏ ਉਹ ।
ਅਫਸੋਸ ਿਕਉ ਮੈ ਆਖਾਂ,
ਮਦਹੋਸ਼ ਕਰ ਗਏ ਉਹ,
ਜੀਣ ਤੋ ਪਹਿਲਾਂ ਮਰਨ ਦਾ,
ਢੰਗ ਸਿਖਾ ਗਏ ਉਹ ।
ਰਹੇ ਤਾਰਿਆਂ ਨੰੂ ਿਗਣਦੇ,
ਚੰਨ ਨੂੰ ਿਨਹਾਰ ਦੇ ਆਂ,
ਕੋਈ ਿਰਸ਼ਮ ਆਪਣੇ ਨੂੰਰ ਦੀ,
ਅੱਖੀਂ ਵਸਾ ਗਏ ਉਹ ।
ਕੋਈ ਦੂਰ ਅੰਬਰੀਂ ਤਾਰਾ,
ਿਟਮਟਿਮਾ ਰਿਹਾ ਏ,
ਅਹਿਸਾਸ ਆਪਣੀ ਹੋਂਦ ਦਾ,
ਏਦਾਂ ਕਰਾ ਗਏ ਉਹ ।
ਲਫ਼ਜਾਂ ਚ ਿਦਸੇ ਚੇਹਰਾ
ਸਤਰਾਂ ਨੇ ਵਾਂਗਰ ਬੁਲੀਆਂ,
ਸਧਰਾਂ ਦੇ ਵਰਕੇ ਤੇ,
ਕਵਿਤਾਂ ਿਲਖਾਂ ਗਏ ਉਹ ।
ਸਜਾਂ ਉਹ ਇਸ਼ਕ ਦੀ,
ਫਾਂਸੀ ਕਬੂਲ ਏ ,
ਿਬਰਹਾ ਦੀ ਸਜਾਂ ਿਕਉ ਸਾਡੇ,
ਲੇਖੀ ਲਿਖਾ ਗਏ ਉਹ ।
ਡਰਦੇ ਉਡਾਰੀਆਂ ਸੀ,
ਚੰਨ ਅਬੰਰਾਂ ਨੂੰ ਛੋਹਦੇ,
ਦੁਰ ਆਸੀਸ ਿਕਸੇ ਪੀਰ ਦੀ,
ਕੱਚੇ ਤੇ ਲਾਹ ਗਏ ਉਹ ।
ਅੱਖਾਂ ਚ ਆਇਆ ਹੰਝੂ,
ਿਕਦਾਂ ਮੈ ਪੂੰਝ ਲਾਂ,
ਕਹਿ ਯਾਦ ਦਾ ਇਹ ਤੋਹਫਾ,
ਮੋਤੀ ਬਣਾਂ ਗਏ ਉਹ ।
ਕੋਈ (ਰਾਜ) ਤੇਰੇ ਵਰਗਾ,
ਸੁਪਨੇ ਚ ਆ ਿਮਲੇ,
ਅਰਦਾਸ ਹੱਥ ਜੋੜ ਕੇ
ਤੇ ਸਿਰ ਨਿਵਾਂ ਗਏ ਉਹ ॥॥:kiven:kiven
.........ਰਾਜਾ ਪੁਵਾਦੜਾ ਪੈਰਿਸ ਤੋਂ........
 
Top