"ੳੁਹਨਾਂ ਅੱਖ ਭਰ ਕੇ ਵੀ ਵੇਖਿਆ ਨਾ.,, ਸਾਡੇ ਸੱਜਣ ਸਾਹ&

Mansewak

Member
ਮੈਂ ਭੀੜ ਦੇ ਵਿੱਚ ਪਹਿਚਾਣ ਲੲੇ..., ਜਿਹੜੇ ਕੲੀ ਸਾਲ ਮੇਰੇ ਨਾਲ ਪੜੇ ਸੀ...,
"ੳੁਹਨਾਂ ਅੱਖ ਭਰ ਕੇ ਵੀ ਵੇਖਿਆ ਨਾ.,, ਸਾਡੇ ਸੱਜਣ ਸਾਹਮਣੇ ਖੜੇ ਸੀ"....,
ਮੈਂ ਖੜਾ-ਖੜੋਤਾ ਸੋਚਦਾ ਰਿਹਾ.., ੲਿੱਕ ਵਾਰ ਤਾਂ ਵੇਖੇ ਲੋਚਦਾ ਰਿਹਾ...,
ਮੈਨੂੰ ਤੱਕਕੇ ਕੋਲ ਬੁਲਾ ਜਾਵੇ.., ਕਿਤੇ ਹੱਸ ਕੇ ਸਿਰ ਹਿਲਾ ਜਾਵੇ...,,
ਪਰ ਮੇਰੇ ਬੇੜੇ ਸੁਪਨਿਆਂ ਦੇ.., ਜਿਆਦਾ ਅਸਮਾਨੀ ਚੜੇ ਸੀ...,,
"ੳੁਹਨਾਂ ਅੱਖ ਭਰ ਕੇ ਵੀ ਵੇਖਿਆ ਨਾ.,, ਸਾਡੇ ਸੱਜਣ ਸਾਹਮਣੇ ਖੜੇ ਸੀ"....,
ੳੁਹ ਮਲਮ ਸਨ, ਮੇਰੀ ਮਰਜ ਦੇ..... ੳੁਹ ਸਾਜੀ ਸਨ, ਮੇਰੀ ਤਰਜ ਦੇ...,
ੳੁਹਦਾ ਚਿਰ ਤੋਂ ਦਮ ਮੈਂ ਭਰਦਾ ਸੀ..., ਬਸ ਕਹਿਣ ਤੋਂ ਰਿਹਾ, ਮੈਂ ਡਰਦਾ ਸੀ....,
ਕਿਤੇ ਦਿਲ ਦਾ ਹਾਲ ੳੁਹ ਸਮੱਝ ਸਕੇ.., ੲਿਹ ਗੱਲ ੳੁਹਨਾਂ ਤੋਂ ਪਰੇ ਸੀ.....,.,
"ੳੁਹਨਾਂ ਅੱਖ ਭਰ ਕੇ ਵੀ ਵੇਖਿਆ ਨਾ.,, ਸਾਡੇ ਸੱਜਣ ਸਾਹਮਣੇ ਖੜੇ ਸੀ"....,
ਅੱਜ ਵੀ ੳੁਹ ਰੂਪ ਨਾਲ ਠੱਗਦੇ ਸੀ.,. ਫਿਰ ਵੀ ਓਪਰੇ ਜਿਹੇ ਲੱਗਦੇ ਸੀ.,.,
ਓਹਦੇ ਮਨ ਹੋਰਾਂ ਤੋਂ ਮੋਹ ਗੲੇ ਸੀ.,., ਸ਼ਾੲਿਦ ਮਾਹੀ ਵਾਲੇ ਹੋਗੇ ਸੀ.,.,.
ਤਾਂਹੀ ਚਾਹ ਕੇ ਵੀ ਨਹੀਂ ਬੁਲਾ ਸਕੇ., ੳੁੁਹਦੇ ਹੱਥ ਸਗਨਾਂ ਦੇ ਕੜੇ ਸੀ...,
"ੳੁਹਨਾਂ ਅੱਖ ਭਰ ਕੇ ਵੀ ਵੇਖਿਆ ਨਾ.,, ਸਾਡੇ ਸੱਜਣ ਸਾਹਮਣੇ ਖੜੇ ਸੀ"....,
 
Top