ਇੱਕ ਦਹਾਕਾ ਬੀਤ ਗਿਆ

deepmisson

kuldeep singh
ਇੱਕ ਦਹਾਕਾ ਬੀਤ ਗਿਆ ਏ ਘਰ ਦੇ ਤੱਕਿਆਂ ਨੂ
ਨਕਸ਼ ਜਿਹੈ ਵੀ ਭੁੱਲ ਗਏ ਹੋਣੇ ਸਾਡੇ ਸਕਿਆਂ ਨੂ
ਈਮਿਗ੍ਰੈਸ਼ਨ ਦਾ ਵੀ ਮਸਲਾ ਹੱਲ ਨਹੀ ਹੁੰਦਾ
ਹਾਰ ਗਏ ਅਸੀਂ ਕਰ ਕਰ ਸੱਜਦੇ ਮੰਦਰ ਮੱਕੇਆਂ ਨੂ
ਸਾਡੀ ਇੰਡੀਆਂ ਅਮ੍ਬ੍ਬੈਸੀ ਨੇ ਬਢ਼ੇ ਖਜਲ ਕੀਤਾ ਏ
ਦੇਹ ਸੁਮੱਤ ਕੋਈ ਰੱਬਾ ਇਹਨਾ ਚੋਰ ਊਚਕੇਆਂ ਨੂ
ਰੋਜ਼ੀ ਰੋਟੀ ਮਸਾਂ ਕਮਾਵਣ ਜੋਗੇ ਹੋਏ ਆਂ
ਵਿੱਚ ਪ੍ਰਦੇਸਾਂ ਖਾ ਖਾ ਕੇ ਅਸੀਂ ਠੇਡੇ ਧੱਕੇਆਂ ਨੂ
ਕਿੰਜ ਸੁਣਾਵਾਂ ਮਾਂ ਨੀ ਦੁਖਢ਼ੇ ਮੈ ਪ੍ਰਦੇਸਾਂ ਦੇ
ਕੋਣ ਪਲਾਵੇ ਪਾਣੀ ਘਰ ਆਏ ਅਕੇਆਂ ਥਕੇਆਂ ਨੂ
ਪਿਛੇ ਪਵੈ ਨਾ ਪੂਰੀ ਯੂਰੋ ਕੋਡਿਓਂ ਸਸਤਾ ਏ
ਦੇਸ਼ ਮੇਰੇ ਦੇ ਚੇਤੈ ਕਰਦਾਂ ਆਨੇ ਟੱਕੇਆਂ ਨੂ
ਵਿੱਚ ਮਰਸਡੀ ਬੈਠ ਵੀ ਪਿਛੇ ਰਹਿੰਦੇ ਜਾਦੇ ਆਂ
ਕਿੰਜ ਭੁਲਾਵਾਂ ਸ਼ਹਿਰ ਮੇਰੇ ਦੇ ਟਾਂਗੇ ਯਕੇਆਂ ਨੂ
ਕੋਣ ਸੁਣੇਗਾ (ਰਾਜ)ਵੇਦਨਾ ਤੇਰੇ ਦਿਲ ਦੀ ਨੂ
ਦੇਹ ਰਹਿਣ ਦਿਲਾ ਤੂ ਦਿਲ ਦੇ ਦੁਖੜੇ ਕਜਿਆਂ ਢਕੇਂਆ ਨੂ .....:kiven:kiven
[ਰਾਜਾ ਪੋਵਾਦਰਾ ਫ੍ਰਾਮ ਪੈਰਿਸ]
 
Top