ਉਬਲ ਉਬਲ ਕੇ ਆਪਣੇ ਕੰਢੇ ਸਾੜੀ ਜਾਦੇ ਆਂ

deepmisson

kuldeep singh
ਉਬਲ ਉਬਲ ਕੇ ਆਪਣੇ ਕੰਢੇ ਸਾੜੀ ਜਾਦੇ ਆਂ ,
ਆਪਣਾ ਨੱਜਲਾ ਆਪਣੇ ਆਪ ਤੇ ਝਾੜੀ ਜਾਦੇ ਆਂ ।
ਕਿੱਦਾਂ ਸੀਉਈਏ ਮੰਨ ਦੀਆਂ ਸਧਰਾਂ ਲੀਰਾਂ ਹੋਈਆਂ ਨੂੰ,
ਟਾਂਕੇ ਗੰਢਾਂ ਲਾ ਲਾ ਲਗਦਾ, ਪਾੜੀ ਜਾਦੇ ਆਂ ।
ਸਾਰੇ ਝੰਜਟ ਮੁੱਕਣੇ ਚਾਰ ਭਰਾਵਾਂ ਚਕਿੱਆ ਜੱਦ ,
ਹਾਲੇ ਿਪਗ ਨਾਲ ਸਾਰੇ ਿਫੱਕਰ ਿਲਤਾੜੀ ਜਾਂਦੇ ਆਂ ।
ਿਮਰਗ ਤਰਿਸ਼ਨਾ ਕਦੇ ਨਹੀ ਿਮਟਣੀ,ਮੁਕ ਜਾਣੀ ਿਜੰਦਗੀ,
ਭਾਰੀਆਂ ਜੇਬਾਂ,ਹੁਸਨ ਸੁੱਨਖਾ, ਤਾੜੀ ਜਾਦੇਂ ਆਂ ।
ਚੰਗੇ ਮਾੜੇ ਦਾ ਉਪਦੇਸ਼ ਸੁਨਾਈਏ ਲੋਕਾਂ ਨੰੂ ,
ਆਪਣਾ ਰੜਦਾ ਿਜਵੇਂ ਪਰੌਠਾ ਰਾੜੀ ਜਾਦੇ ਆਂ ।
ਚੰਗੇ ਕੰਮ ਤਾਂ ਰੱਬ ਜਾਣਦਾ ਕਰਦੇ ਆਂ ਿਕ ਨਹੀ,
ਮਾਿੜਆਂ ਦੇ ਿਵੱਚ ਸੱਭ ਨੂੰ ਅਸੀਂਂ ਪਛਾੜੀ ਜਾਦੇ ਆਂ ।
ਿਬੱਲੀ ਦੇ ਗਲ ਟੱਲੀ ਸਜਣਾਂ ਕੌਣ ਿਕਵੇਂ ਪਾਵੇ,
ਿਗਦੜਾਂ ਅੱਗੇ ਸ਼ੇਰਾਂ ਵਾਂਗ ਿਦਹਾੜੀ ਜਾਂਦੇ ਆਂ ।
ਬੰਨ ਕੇ ਪੰਨੂ ਊਠਾਂ ਵਾਲੇ ਲੈ ਗਏ ਜੱਦ,
ਬੀਤੇ ਵਕਤ ਤੋਂ ਮਲ ਮਲ ਅੱਖ ਉਘਾੜੀ ਜਾਦੇ ਆਂ ।
ਉਮਰ ਤਜਰਬਾ ਕਦੋਂ ਿਸਖਾਓ,ਿਜੰਦਗੀ ਜੀਵਨ ਦਾ,
ਕੱਚੀਆਂ ਉਮਰਾਂ ਸਮੇ ਦੀ ਭੱਠੀ ਕਾ੍ੜੀ ਜਾਦੇ ਆਂ ।
ਰੱਬ ਬਣਾਇਆ ਸੱਭ ਤੋਂ ਵਧੀਆ ਮੈਨੂੰ ਦੁਨੀਆਂ ਤੇ ,
ਆਪਣੀਆਂ ਅਕਲਾਂ ਤੇ ਜੇਬ ਬੇਗਾਨੀ ਹਾੜੀ ਜਾਦੇ ਆਂ ।
ਤੋੜਾਂ ਭੰਨੀ ਦੁਨੀਆਂ ਜੀ ਜੀ ਕਰਦੀ ਿਫਰਦੀ ਏ,
ਗਰਜਾਂ ਦੇ ਲਈ ਜੀਭ ਮਲਮਾਂ ਚਾੜੀ ਜਾਦੇ ਆਂ ।
ਿਤੰਨਕਾ ਿਤੰਨਕਾ ਮਸਾਂ ਜੋਿੜਆ ਿਰਸ਼ਤੇ ਸਾਝਾਂ ਦਾ,
ਕੱਟੜਤਾ ਨਾਲ ਇਸ ਨੰੂ (ਰਾਜ) ਉਜਾੜੀ ਜਾਦੇਂ ਆਂ ॥॥
............ਰਾਜਾ ਪੁਵਾਦੜਾ ਪੈਿਰਸ ਤੋਂ ......................:kiven
 
Top