ਮਾਂ ਨੂੰ ਲਿਖਿਆ ਖ਼ਤ

ਮਾਏ ਤੇਰੀ ਇੱਕ ਤ੍ਰਿਪ ਛੋਹ ਨੂੰ ਹਾਂ ਤਰਸ ਰਿਹਾ,
ਬਾਹਰੋਂ ਨਹੀਂ ਵਿਖਾਉਂਦਾ, ਕਿੰਨਾ ਅੰਦਰੋਂ ਹਾਂ ਵਰਸ ਰਿਹਾ ।
ਮੈਂ ਕਦੀ ਕਿਸੇ ਨੂੰ ਵੰਡਾਏ ਨਾ ਹਾਲਾਤ ਮੇਰੇ,
ਲੋਕੀਂ ਕਹਿਣ ਮੈਂ ਤੈਨੂੰ ਯਾਦ ਕਿਉਂ ਨਹੀਂ ਕਰਦਾ,
ਤੇਰੇ ਹੱਥਾਂ ਦੇ ਪਰੌਂਠੇ ਮੈੱਸ ਵਿੱਚ ਆਉਣ ਚੇਤੇ,
ਹਕੀਕਤ ਬਣਾਵਾਂ ਕਿਵੇਂ, ਜੀ ਜੀ ਕੇ ਮਰਦਾ ।
ਇੱਕ ਇੱਕ ਪਲ ਰੜਕੇ ਲੰਮੀ ਇੱਕ ਸਦੀ ਵਾਂਗ,
ਚੋ ਜਾਵੇ ਨੈਣੋਂ ਹੰਝੂ ਮੇਰੇ ਅਣਚਾਹੁੰਦਿਆਂ,
ਕਮਜ਼ੋਰ ਦਿਲਾਂ ਵਾਲਿਆਂ ਨੂੰ ਕਿਵੇਂ ਮੈਂ ਸੁਣਾਵਾਂ ਹਾਲ,
ਸਮੇਟਦਾ ਹਾਂ ਦਰਦਾਂ ਨੂੰ ਲੁਕਾਉਂਦਿਆਂ ਲੁਕਾਉਂਦਿਆਂ ।
ਜਦੋਂ ਦੇ ਹਾਂ ਆਏ ਇੱਥੇ, ਰਹਿੰਦੇ ਹਾਂ ਸਤਾਏ ਥੱਕੇ,
ਕਰਾਂ ਜੇ ਸ਼ੈਤਾਨੀ, ਕੋਈ ਫਿੱਟੇ ਮੂੰਹ ਨਹੀਂ ਆਖਦਾ,
ਰਾਤ ਪੈਂਦਿਆਂ ਹੀ ਇਕਲਾਪਿਆਂ ਤੋਂ ਡਰਦਾ,
ਤੇਰੇ ਬਿਨਾ ਮਾਏ ਕਿਉਂ ਮੈਂ, ਸੁੰਨਾ ਸੁੰਨਾ ਜਾਪਦਾ ?
ਆ ਰਿਹਾ ਏ ਨੇੜੇ, ਜਿਵੇਂ ਜਿਵੇਂ ਇਮਤਿਹਾਨ ਮੇਰਾ,
ਇੱਕ ਮਜ਼ਮੂਨ ਤੇਰੇ ਚੇਤਿਆਂ ਦਾ ਲਾ ਲਿਆ,
ਕੰਬਦੀ ਕਲਮ ਹੱਥੋਂ, ਰਹਿ ਗਏ ਅਲਫ਼ਾਜ਼ ਥੋੜੇ,
ਦਿਮਾਗ਼ ਚ ਭੂਚਾਲ਼ ਕਿੰਨੇ, ਕਿਵੇਂ ਮੈਂ ਸੁਣਾ ਦਿਆਂ ?


- ਰਾਜ ਕੰਬੋਜ
[ ਇਹ ਸਤਰਾਂ ਮੈਂ ਕੋਟਾ, ਰਾਜਸਥਾਨ ਵਿੱਚ iitjee ਦੀ ਤਿਆਰੀ ਦੌਰਾਨ ਆਪਣੀ ਮਾਤਾਜੀ ਨੂੰ ਖ਼ਤ 'ਚ ਲਿਖੀਆਂ ਸੀ ]
 

*Sippu*

*FrOzEn TeARs*
Emo ateyachaar na kareya karo... Mawa pehle he nikki nikki gal dil te leh jandiya :gig

Anyways nice one
 
Top